ਨਵੀਂ ਦਿੱਲੀ, 4 ਸਤੰਬਰ
ਸਰਕਾਰ ਨੇ ਭਾਰਤੀ ਹਵਾਈ ਅੱਡਿਆਂ ’ਤੇ ਸੁਰੱਖਿਆ ਪ੍ਰਬੰਧਾਂ ਵਿੱਚ ਸੁਧਾਰ ਦੇ ਨਾਂ ਉੱਤੇ ਸੀਆਈਐੱਸਐੱਫ ਦੀਆਂ 3000 ਤੋਂ ਵੱਧ ਅਸਾਮੀਆਂ ਖ਼ਤਮ ਕਰ ਦਿੱਤੀਆਂ ਹਨ ਅਤੇ ਉਨ੍ਹਾਂ ਦੀ ਥਾਂ ’ਤੇ ਨਿਗਰਾਨੀ ਅਤੇ ਸੁਰੱਖਿਆ ਲਈ ਸਮਾਰਟ ਤਕਨਾਲੋਜੀ ਦੀ ਮਦਦ ਨਾਲ ਪ੍ਰਾਈਵੇਟ ਸਕਿਉਰਿਟੀ ਕਰਮਚਾਰੀ ਗ਼ੈਰ-ਸੰਵੇਦਨਸ਼ੀਲ ਸੇਵਾਵਾਂ ਨਿਭਾਉਣਗੇ। ਸਾਲ 2018-19 ਦੌਰਾਨ ਸ਼ਹਿਰੀ ਹਵਾਬਾਜ਼ੀ ਬਾਰੇ ਕੇਂਦਰੀ ਮੰਤਰਾਲੇ ਅਤੇ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ (ਬੀਸੀਏਐੱਸ) ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਵੱਲੋਂ ਸਾਂਝੇ ਤੌਰ ’ਤੇ ਲਏ ਗਏ ਫ਼ੈਸਲੇ ਨੂੰ 50 ਸਿਵਲ ਹਵਾਈ ਅੱਡਿਆਂ ’ਤੇ ਲਾਗੂ ਕਰ ਦਿੱਤਾ ਗਿਆ ਹੈ।