ਨਵੀਂ ਦਿੱਲੀ: ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਨੇ ਮੰਗਲਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ ਸਾਲ 2017 ਤੋਂ ਸੀਵਰੇਜ ਅਤੇ ਸੇੈਪਟਿਕ ਟੈਂਕਾਂ ਦੀ ਸਫਾਈ ਦੌਰਾਨ 347 ਵਿਅਕਤੀਆਂ ਦੀ ਮੌਤ ਹੋਈ। ਲੋਕ ਸਭਾ ਵਿੱਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਸਾਲ 2017 ਵਿੱਚ 92, 2018 ਵਿੱਚ 67, 2019 ਵਿੱਚ 116, 2020 ਵਿੱਚ 19, 2021 ਵਿੱਚ 36 ਅਤੇ 2022 ਵਿੱਚ 17 ਵਿਅਕਤੀਆਂ ਦੀ ਮੌਤ ਹੋਈ ਹੈ। ਹੱਥੀਂ ਮੈਲਾ ਢੋਣ ਵਾਲਿਆਂ ਦੇ ਮੁੜ ਵਸੇਬੇ ਬਾਰੇ ਐਕਟ 2013 ਤਹਿਤ ਹੱਥੀਂ ਮੈਲਾ ਢੋਣ ’ਤੇ ਪਾਬੰਦੀ ਹੈ। -ਏਜੰਸੀ