ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਨਵੀਂ ਦਿੱਲੀ, 28 ਅਕਤੂਬਰ
ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਜਗਦੀਸ਼ ਟਾਈਟਲਰ (ਜੋ ਕਿ 1984 ਸਿੱਖ ਵਿਰੋਧੀ ਦੰਗਿਆਂ ਦੇ ਇਕ ਕੇਸ ਵਿੱਚ ਸ਼ੱਕੀ ਪਾਏ ਗਏ ਹਨ) ਸਣੇ 37 ਕਾਂਗਰਸੀ ਆਗੂਆਂ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਥਾਈ ਮੈਂਬਰ ਚੁਣਿਆ ਹੈ। ਇਨ੍ਹਾਂ ਮੈਂਬਰਾਂ ਵਿੱਚ ਹੋਰਨਾਂ ਤੋਂ ਇਲਾਵਾ ਖਾਸ ਤੌਰ ਤੇ ਦਿੱਲੀ ਕਾਂਗਰਸ ਦੇ ਸਾਬਕਾ ਮੁਖੀ ਜੇਪੀ ਅਗਰਵਾਲ, ਸਾਬਕਾ ਏਆਈਸੀਸੀ ਜਨਰਲ ਸਕੱਤਰ (ਆਰਗੇਨਾਈਜ਼ੇਸ਼ਨ) ਜਨਾਰਦਨ ਦਵੀਵੇਦੀ ਤੇ ਸਾਬਕਾ ਮੰਤਰੀ ਕਪਿਲ ਸਿੱਬਲ, ਅਜੇ ਮਾਕਨ ਤੇ ਕ੍ਰਿਸ਼ਨਾ ਤੀਰਥ ਸ਼ਾਮਲ ਹਨ। ਇਨ੍ਹਾਂ ਪਤਵੰਤਿਆਂ ਨੂੰ ਨਿਯੁਕਤੀ ਪੱਤਰ ਅੱਜ ਕਾਂਗਰਸ ਕਮੇਟੀ ਦੇ ਮੌਜੂਦਾ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਜਾਰੀ ਕੀਤੇ।