ਮੁੰਬਈ, 17 ਅਗਸਤ
‘ਮੁੰਬਈ ਮੇਰੀ ਜਾਨ’, ‘ਦ੍ਰਿਸ਼ਯਮ’ ਤੇ ‘ਮਦਾਰੀ’ ਜਿਹੀਆਂ ਫ਼ਿਲਮਾਂ ਬਣਾਉਣ ਲਈ ਮਕਬੂਲ ਫ਼ਿਲਮਸਾਜ਼ ਨਿਸ਼ੀਕਾਂਤ ਦੀ ਹਾਲਤ ਨਾਜ਼ੁਕ ਹੈ। ਇਹ ਦਾਅਵਾ ਹਸਪਤਾਲ ਵਿਚਲੇ ਸੂਤਰਾਂ ਨੇ ਕੀਤਾ ਹੈ। ਜਾਣਕਾਰੀ ਅਨੁਸਾਰ ਕਾਮਤ ਜਿਗਰ ਦੇ ਰੋਗ ਤੋਂ ਪੀੜਤ ਹੈ ਤੇ ਸੈਕੰਡਰੀ ਲਾਗ ਕਰਕੇ ਉਸ ਨੂੰ 31 ਜੁਲਾਈ ਨੂੰ ਹੈਦਰਾਬਾਦ ਦੇ ਗਾਚੀਬੋਲੀ ਵਿਚਲੇ ਏਆਈਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਕਾਮਤ ਦੇ ਫਿਲਮ ਇੰਡਸਟਰੀ ਵਿਚਲੇ ਦੋਸਤ ਤੇ ਫ਼ਿਲਮਸਾਜ਼ ਮਿਲਾਪ ਜ਼ਾਵੇਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ‘ਕਾਮਤ ਮਰਿਆ ਨਹੀਂ ਹੈ। ਉਹ ਵੈਂਟੀਲੇਟਰ ’ਤੇ ਹੈ ਤੇ ਊਸ ਦੀ ਹਾਲਤ ਕਾਫ਼ੀ ਨਾਜ਼ੁਕ ਹੈ।’ -ਪੀਟੀਆਈ