ਨਵੀਂ ਦਿੱਲੀ: ਹਰਿਆਣਵੀ ਔਰਤਾਂ ਨੇ ਖ਼ੁਦ ਟਰੈਕਟਰ ਚਲਾ ਕੇ ਮਾਰਚ ਵਿੱਚ ਸ਼ਮੂਲੀਅਤ ਕੀਤੀ ਅਤੇ ਮਹਿਲਾ ਸ਼ਕਤੀ ਦਾ ਪ੍ਰਗਟਾਵਾ ਕੀਤਾ। ਇਨ੍ਹਾਂ ਔਰਤਾਂ ਨੇ ਟਰੈਕਟਰਾਂ ਨੂੰ ਉਸੇ ਤਰ੍ਹਾਂ ਤਿਆਰ ਕੀਤਾ ਹੋਇਆ ਸੀ ਜਿਵੇਂ ਕਿਸਾਨਾਂ ਅਤੇ ਨੌਜਵਾਨਾਂ ਨੇ ਟਰੈਕਟਰ ਸ਼ਿੰਗਾਰੇ ਹੋਏ ਸਨ। ਪੰਜਾਬ ਤੋਂ ਬਾਅਦ ਹੁਣ ਹਰਿਆਣਵੀ ਔਰਤਾਂ ਨੇ ਵੀ ਦੱਸ ਦਿੱਤਾ ਕਿ ਕੇਂਦਰ ਸਰਕਾਰ ਦੇ ਕਾਨੂੰਨਾਂ ਦਾ ਵਿਰੋਧ ਉਹ ਵੀ ਕਰ ਰਹੀਆਂ ਹਨ। ਹਰਿਆਣਾ ’ਚ ਔਰਤਾਂ ਨੇ ਟਰੈਕਟਰ ਚਲਾਉਣ ਦੀ ਉਚੇਚੇ ਤੌਰ ’ਤੇ ਸਿਖਲਾਈ ਵੀ ਲਈ ਸੀ। ਬਾਰਡਰਾਂ ਉਪਰ ਚੱਲ ਰਹੀਆਂ ਲੜੀਵਾਰ ਭੁੱਖ ਹੜਤਾਲਾਂ ਵਿੱਚ ਵੀ ਔਰਤਾਂ ਸ਼ਾਮਲ ਹੋ ਰਹੀਆਂ ਹਨ। ਕਈ ਔਰਤਾਂ ਅਤੇ ਮਹਿਲਾ ਆਗੂਆਂ ਵੱਲੋਂ ਧਰਨਿਆਂ ਦੌਰਾਨ ਜੋਸ਼ੀਲੇ ਭਾਸ਼ਨ ਦੇ ਕੇ ਮੋਦੀ ਸਰਕਾਰ ਨੂੰ ਕਰਾਰੇ ਹੱਥੀਂ ਲਿਆ ਜਾ ਰਿਹਾ ਹੈ। ਧਰਨਿਆਂ ਵਿੱਚ ਸ਼ਾਮਲ ਹੋਣ ਲਈ ਔਰਤਾਂ ਪਰਿਵਾਰਾਂ ਸਮੇਤ ਵੱਖ-ਵੱਖ ਸੂਬਿਆਂ ਤੋਂ ਪਹੁੰਚੀਆਂ ਹੋਈਆਂ ਹਨ। ਕਈ ਪਰਵਾਸੀ ਭਾਰਤੀ ਔਰਤਾਂ ਵੀ ਧਰਨਿਆਂ ਦੇ ਗੇੜੇ ਲਾ ਚੁੱਕੀਆਂ ਹਨ। ਔਰਤਾਂ ਵੱਲੋਂ ਮੋਰਚੇ ’ਚ ਲੰਗਰ ਬਣਾਉਣ ਅਤੇ ਸਟੇਜ ਸੰਭਾਲਣ ਆਦਿ ਜਿਹੇ ਕੰਮ ਕਰਦੇ ਵੀ ਦੇਖਿਆ ਜਾ ਸਕਦਾ ਹੈ।
‘ਹਰਿਆਣੇ ਕੀ ਛੋਰੀਆਂ ਭੀ ਕਿਸੀ ਸੇ ਕਮ ਨਹੀਂ’
ਸਰਕਾਰ ਨੂੰ ਦਿਖਾਈ 26 ਜਨਵਰੀ ਨੂੰ ਕੀਤੀ ਜਾਣ ਵਾਲੀ ‘ਪਰੇਡ’ ਦੀ ਝਲਕ; ਕੁੰਡਲੀ-ਮਾਨੇਸਰ-ਪਲਵਲ ਮਾਰਗ ਦੁਆਲੇ ਦਿੱਤਾ ਗੇੜਾ * ਸਿੰਘੂ, ਟਿਕਰੀ, ਗਾਜ਼ੀਪੁਰ ਅਤੇ ਪਲਵਲ ਬਾਰਡਰਾਂ ਤੋਂ ਚੱਲੇ ਟਰੈਕਟਰਾਂ ਦੇ ਕਾਫ਼ਲੇ * ਮਾਰਚ ’ਚ 8 ਹਜ਼ਾਰ ਤੋਂ ਵੱਧ ਟਰੈਕਟਰ ਸ਼ਾਮਲ ਹੋਣ ਦਾ ਦਾਅਵਾ * ਨੌਜਵਾਨਾਂ ਨੇ ਕੇਸਰੀ ਝੰਡਿਆਂ ਦੇ ਨਾਲ ਤਿਰੰਗੇ ਵੀ ਲਹਿਰਾਏ
‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।
Copyright @2023 All Right Reserved – Designed and Developed by Sortd