ਨਵੀਂ ਦਿੱਲੀ, 15 ਮਾਰਚ
ਕੇਂਦਰੀ ਸਿੱਖਿਆ ਮੰਤਰੀ ਰਾਮੇਸ਼ ਪੋਖਰੀਆਲ ‘ਨਿਸ਼ੰਕ’ ਨੇ ਇਸ ਸਾਲ ‘ਨੀਟ’ ਪ੍ਰੀਖਿਆ ਦੋ ਵਾਰ ਕਰਵਾਏ ਜਾਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਪੋਖਰੀਆਲ ਨੇ ਲੋਕ ਸਭਾ ’ਚ ਇੱਕ ਲਿਖਤੀ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ‘ਸਿੱਖਿਆ ਮੰਤਰਾਲੇ ਅਧੀਨ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਲਾਹ ਮਸ਼ਵਰੇ ਨਾਲ ਅੰਡਰਗਰੈਜੂਏਟ ਪ੍ਰੋਗਰਾਮਾਂ ਲਈ ਯੋਗਤਾ ਕਮ ਦਾਖਲਾ ਟੈਸਟ (ਐੱਨਈਈਟੀ) ਲੈਂਦੀ ਹੈ। ਸਾਲ 2021 ’ਚ ਸਿਰਫ ਇੱਕ ਵਾਰ ਹੀ ‘ਨੀਟ’ ਪ੍ਰੀਖਿਆ ਲਈ ਜਾਵੇਗੀ।’ ਹਾਲਾਂਕਿ ਅਗਲੇ ਸਾਲ ਇਹ ਪ੍ਰੀਖਿਆ ਦੋ ਵਾਰ ਕਰਵਾਏ ਜਾਣ ਬਾਰੇ ਉਨ੍ਹਾ ਕੋਈ ਟਿੱਪਣੀ ਨਹੀਂ ਕੀਤੀ। ਨੀਟ ਪ੍ਰੀਖਿਆ ਇਸ ਸਾਲ ਪਹਿਲੀ ਅਗਸਤ ਨੂੰ ਲਈ ਜਾਣੀ ਹੈ ਅਤੇ ਇਸ ਲਈ ਰਜਿਸਟਰੇਸ਼ਨ ਪ੍ਰਕਿਰਿਆ ਹਾਲੇ ਸ਼ੁਰੂ ਹੋਣੀ ਹੈ। -ਪੀਟੀਆਈ