ਨਵੀਂ ਦਿੱਲੀ:
ਤੁਰੰਤ ਮੈਸੇਜ ਸੇਵਾ ਦੇਣ ਵਾਲੀ ਸੋਸ਼ਲ ਮੀਡੀਆ ਸਾਈਟ ‘ਵੱਟਸਐਪ’ ਨੇ ਅੱਜ ਕਿਹਾ ਕਿ ਉਸ ਦੇ ਨਵੇਂ ਅਪਡੇਟ ਨਾਲ ਫੇਸਬੁੱਕ ਨਾਲ ਡੇਟਾ ਸਾਂਝਾ ਕਰਨ ਦੀਆਂ ਨੀਤੀਆਂ ’ਚ ਕੋਈ ਤਬਦੀਲੀ ਨਹੀਂ ਆਵੇਗੀ। ਵੱਟਸਐੱਪ ’ਤੇ ਫੇਸਬੁੱਕ ਦੀ ਮੁਕੰਮਲ ਮਲਕੀਅਤ ਹੈ। ਵੱਟਸਐੱਪ ਨੇ ਇਹ ਸਫ਼ਾਈ ਨਵੇਂ ਅਪਡੇਟ ਦੀ ਦੁਨੀਆ ਭਰ ’ਚ ਹੋ ਰਹੀਆਂ ਸਖਤ ਆਲੋਚਨਾਵਾਂ ਤੋਂ ਬਾਅਦ ਦਿੱਤੀ ਹੈ। ਵੱਟਸਐੱਪ ਨੇ ਦੱਸਿਆ ਕਿ ਉਹ ਕਿਵੇਂ ਖਪਤਕਾਰਾਂ ਦਾ ਡੇਟਾ ਪ੍ਰੋਸੈਸ ਕਰਦੀ ਹੈ ਅਤੇ ਇਹ ਡੇਟਾ ਕਿਸ ਤਰ੍ਹਾਂ ਫੇਸਬੁੱਕ ਨਾਲ ਸਾਂਝਾ ਕਰਦੀ ਹੈ। ਅਪਡੇਟ ’ਚ ਇਹ ਵੀ ਕਿਹਾ ਗਿਆ ਹੈ ਕਿ ਵੱਟਸਐੱਪ ਦੀਆਂ ਸੇਵਾਵਾਂ ਦੀ ਵਰਤੋਂ ਜਾਰੀ ਰੱਖਣ ਲਈ ਖਪਤਕਾਰਾਂ ਨੂੰ 8 ਫਰਵਰੀ 2021 ਤੱਕ ਨਵੀਆਂ ਸ਼ਰਤਾਂ ਤੇ ਨੀਤੀ ਨਾਲ ਸਹਿਮਤ ਹੋਣਾ ਪਵੇਗਾ।
-ਪੀਟੀਆਈ