ਨਵੀਂ ਦਿੱਲੀ, 20 ਜੁਲਾਈ
ਕਿਰਤ ਤੇ ਰੁਜ਼ਗਾਰ ਮੰਤਰਾਲੇ ਦੇ ਸਿਖਰਲੇ ਅਧਿਕਾਰੀਆਂ ਨੇ ਕਿਰਤ ਬਾਰੇ ਸੰਸਦ ਦੀ ਸਟੈਂਡਿੰਗ ਕਮੇਟੀ ਨੂੰ ਅੱਜ ਦੱਸਿਆ ਕਿ ਰਾਜ ਸਰਕਾਰਾਂ ਬਿਨਾਂ ਓਵਰ ਟਾਈਮ ਦੀ ਅਦਾਇਗੀ ਕੀਤਿਆਂ ਕੰਮ ਦੇ ਘੰਟਿਆਂ ਨੂੰ ਅੱਠ ਘੰਟੇ ਤੋਂ ਨਹੀਂ ਵਧਾ ਸਕਦੀਆਂ। ਅਧਿਕਾਰੀਆਂ ਨੇ ਬੀਜੂ ਜਨਤਾ ਦਲ ਦੇ ਸੰਸਦ ਮੈਂਬਰ ਭਾਰਤਰੁਹਾਰੀ ਮਾਹਤਾਬ ਦੀ ਅਗਵਾਈ ਵਾਲੀ ਕਮੇਟੀ ਨੂੰ ਦੱਸਿਆ ਕਿ ਕੁਝ ਰਾਜ ਕਿਰਤ ਕਾਨੂੰਨਾਂ ਨੂੰ ਪੇਤਲਾਂ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਚੇਤੇ ਰਹੇ ਕਿ ਨੌਂ ਰਾਜਾਂ ਨੇ ਕਿਰਤ ਕਾਨੂੰਨਾਂ ਨੂੰ ਪੇਤਲਾ ਕਰਦਿਆਂ ਕੰਮ ਦੇ ਘੰਟਿਆਂ ਨੂੰ ਅੱਠ ਤੋਂ ਵਧਾ ਕੇ 12 ਘੰਟੇ ਕਰਨ ਦੀ ਤਜਵੀਜ਼ ਰੱਖੀ ਸੀ, ਪਰ ਟਰੇਡ ਯੂਨੀਅਨਾਂ ਸਮੇਤ ਹੋਰਨਾਂ ਭਾਈਵਾਲਾਂ ਦੇ ਵਿਰੋਧ ਕਰਕੇ ਇਹ ਫੈਸਲਾ ਵਾਪਸ ਲੈਣਾ ਪਿਆ ਸੀ।