ਮੁੰਬਈ, 19 ਸਤੰਬਰ
ਸਮੁੰਦਰੀ ਫ਼ੌਜ ਤੋਂ ਬਾਹਰ ਕੀਤੇ ਜਾ ਚੁੱਕੇ ਜਹਾਜ਼ ‘ਵਿਰਾਟ’ ਦਾ ਅੱਜ ਆਖ਼ਰੀ ਦਿਨ ਸੀ। ਊਸ ਨੂੰ ਗੁਜਰਾਤ ਦੇ ਅਲਾਂਗ ਭੇਜਿਆ ਜਾ ਰਿਹਾ ਹੈ, ਜਿੱਥੇ ਊਸ ਨੂੰ ਤੋੜ ਕੇ ਕਬਾੜ ਵਿੱਚ ਵੇਚਿਆ ਜਾਵੇਗਾ। ਰੱਖਿਆ ਬੁਲਾਰੇ ਨੇ ਦੱਸਿਆ ਕਿ ਵਿਰਾਟ ਨੂੰ ਅਲਾਂਗ ਲਈ ਇਕ ਦਿਨ ਦੀ ਦੇਰੀ ਨਾਲ ਸ਼ੁੱਕਰਵਾਰ ਨੂੰ ਇੱਥੋਂ ਰਵਾਨਾ ਕੀਤਾ ਗਿਆ। ਭਾਰਤੀ ਫ਼ੌਜ ਵਿੱਚ ਇਸ ਜਹਾਜ਼ ਨੂੰ 30 ਸਾਲ ਵਰਤਿਆ ਗਿਆ। ‘ਵਿਰਾਟ’ ਨੂੰ ਅਜਾਇਬ ਘਰ ਜਾਂ ਰੈਸਤਰਾਂ ਵਿੱਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਇਨ੍ਹਾਂ ਨੂੰ ਬੂਰ ਨਹੀਂ ਪਿਆ। ਅਲਾਂਗ ਆਧਾਰਿਤ ਸ੍ਰੀ ਰਾਮ ਗਰੁੱਪ ਨੇ ਬੋਲੀ ਰਾਹੀਂ ਇਸ ਜਹਾਜ਼ ਨੂੰ ਖ਼ਰੀਦਿਆ ਹੈ। -ਪੀਟੀਆਈ