ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਨਵੀਂ ਦਿੱਲੀ, 25 ਦਸੰਬਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੋਬੇਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਅਮਰਤਿਆ ਸੇਨ ਨੂੰ ਅੱਜ ਇਕ ਪੱਤਰ ਲਿਖ ਕੇ ਹਰ ਸੰਭਵ ਹਮਾਇਤ ਦੇਣ ਦੀ ਗੱਲ ਆਖੀ ਹੈ। ਮਮਤਾ ਨੇ ਕਿਹਾ, ‘ਅਸੀਂ ਇਸ ਸਭ ਕਾਸੇ ’ਚੋਂ ਜਿੱਤ ਕੇ ਨਿਕਲਾਂਗੇ।’ ਚੇਤੇ ਰਹੇ ਕਿ ਮੀਡੀਆ ਦੇ ਇਕ ਹਿੱਸੇ ’ਚ ਆਈਆਂ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਸੇਨ, ਵਿਸ਼ਵ ਭਾਰਤੀ ਯੂਨੀਵਰਸਿਟੀ ਦੀ ਗੈਰਕਾਨੂੰਨੀ ਪਲਾਟ ਧਾਰਕਾਂ ਦੀ ਸੂਚੀ ਵਿੱਚ ਸ਼ਾਮਲ ਹਨ। ਮਮਤਾ ਨੇ ਪੱਤਰ ਵਿੱਚ ਉੱਘੇ ਅਰਥਸ਼ਾਸਤਰੀ ਨੂੰ ‘ਅਮਰਤਿਆ ਦਾ’ ਵਜੋਂ ਸੰਬੋਧਨ ਕਰਦਿਆਂ ਉਨ੍ਹਾਂ ’ਤੇ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਮਮਤਾ ਨੇ ‘ਗੁੱਸਾ ਤੇ ਹੈਰਾਨਗੀ’ ਜ਼ਾਹਿਰ ਕਰਦਿਆਂ ਕਿਹਾ ਕਿ ਸੇਨ ਦਾ ਸ਼ਾਂਤੀਨਿਕੇਤਨ ਨਾਲ ਡੂੰਘਾ ਰਿਸ਼ਤਾ ਹੈ। -ਏਜੰਸੀ