ਨਵੀਂ ਦਿੱਲੀ, 25 ਸਤੰਬਰ
ਭਾਰਤ ਵਿਚ ਪਿਛਲੇ ਚੌਵੀ ਘੰਟਿਆਂ ਵਿਚ ਕਰੋਨਾ ਦੇ ਨਵੇਂ 4,777 ਕੇਸ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿਚ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 43,994 ਹੋ ਗਈ ਹੈ। ਮੰਤਰਾਲੇ ਅਨੁਸਾਰ ਕਰੋਨਾ ਦੀ ਸਕਾਰਾਤਮਕਤਾ ਦਰ 1.58 ਫੀਸਦੀ ਦਰਜ ਕੀਤੀ ਗਈ ਜਦੋਂ ਕਿ ਹਫ਼ਤਾਵਾਰੀ ਸਕਾਰਾਤਮਕਤਾ ਦਰ 1.63 ਫੀਸਦੀ ਸੀ। ਕੇਂਦਰੀ ਸਿਹਤ ਵਿਭਾਗ ਵਲੋਂ ਦੇਸ਼ ਵਿਆਪੀ ਟੀਕਾਕਰਨ ਤਹਿਤ ਹੁਣ ਤੱਕ ਦੇਸ਼ ਵਿੱਚ ਕੋਵਿਡ-19 ਦੀਆਂ 217.56 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।