ਨਵੀਂ ਦਿੱਲੀ, 19 ਦਸੰਬਰ
ਅਗਲੇ ਵਿੱਤੀ ਸਾਲ ਤੱਕ ਮਜ਼ਦੂਰੀ, ਸਮਾਜਿਕ ਸੁਰੱਖਿਆ, ਉਦਯੋਗਿਕ ਸਬੰਧ ਅਤੇ ਕਿੱਤਾਮੁਖੀ ਸੁਰੱਖਿਆ ਅਤੇ ਸਿਹਤ ਅਤੇ ਕੰਮ ਦੀਆਂ ਸਥਿਤੀਆਂ ਬਾਰੇ ਚਾਰ ਕਿਰਤ ਕੋਡ ਲਾਗੂ ਹੋਣ ਦੀ ਸੰਭਾਵਨਾ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਘੱਟੋ-ਘੱਟ 13 ਰਾਜਾਂ ਨੇ ਇਨ੍ਹਾਂ ਕਾਨੂੰਨਾਂ ਦਾ ਖਰੜਾ ਤਿਆਰ ਕਰ ਲਿਆ ਹੈ। ਕੇਂਦਰ ਨੇ ਇਨ੍ਹਾਂ ਕੋਡਾਂ ਦੇ ਤਹਿਤ ਨਿਯਮਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ ਹੁਣ ਰਾਜਾਂ ਨੂੰ ਆਪਣੇ ਨਿਯਮ ਬਣਾਉਣੇ ਪੈਣਗੇ, ਕਿਉਂਕਿ ਕਿਰਤ ਸਮਵਰਤੀ ਸੂਚੀ ਵਿੱਚ ਹੈ।