ਨਵੀਂ ਦਿੱਲੀ, 4 ਜੁਲਾਈ
ਇਕ ਦਿਨ ਵਿਚ ਭਾਰਤ ਵਿਚ ਕਰੋਨਾ ਵਾਇਰਸ ਦੇ 43071 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਕੋਵਿਡ-19 ਪੀੜਤਾਂ ਦੀ ਗਿਣਤੀ ਵਧ ਕੇ 3,05,45,433 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਨੇ ਐਤਵਾਰ ਸਵੇਰੇ ਅੱਠ ਵਜੇ ਅੱਪਡੇਟ ਕੀਤੇ ਅੰਕੜਿਆਂ ਅਨੁਸਾਰ ਦੇਸ਼ ਵਿਚ ਕਰੋਨਾ ਕਾਰਨ 955 ਹੋਰ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4,02,005 ਹੋ ਗਈ ਹੈ। ਪੰਜਾਬ ’ਚ ਕਰੋਨਾ ਕਾਰਨ ਹੁਣ ਤੱਕ 16103 ਜਾਨਾਂ ਜਾ ਚੁੱਕੀਆਂ ਹਨ।