ਨਵੀਂ ਦਿੱਲੀ: ਈਟੀਜੀ ਸਰਵੇਖਣ ਵਿਚ ਮਹਾਗੱਠਜੋੜ ਨੂੰ 120, ਐਨਡੀਏ ਨੂੰ 114, ਐਲਜੇਪੀ ਨੂੰ 3 ਤੇ ਹੋਰਾਂ ਨੂੰ ਛੇ ਸੀਟਾਂ ਦਿੱਤੀਆਂ ਗਈਆਂ ਹਨ। ਟੂਡੇਜ਼ ਚਾਣਕਿਆ ਐਗਜ਼ਿਟ ਪੋਲ ਨੇ ਮਹਾਗੱਠਜੋੜ ਨੂੰ ਸਪੱਸ਼ਟ ਬਹੁਮਤ ਦਿੱਤਾ ਹੈ। ਮਹਾਗੱਠਜੋੜ ਨੂੰ 180, ਐਨਡੀਏ ਨੂੰ 55, ਐਲਜੇਪੀ ਨੂੰ 0 ਤੇ ਹੋਰਾਂ ਨੂੰ ਅੱਠ ਸੀਟਾਂ ਦਿੱਤੀਆਂ ਗਈਆਂ ਹਨ। ਇੰਡੀਆ ਟੂਡੇ- ਮਾਈ ਐਕਸਿਸ ਸਰਵੇਖਣ ਮੁਤਾਬਕ 44 ਪ੍ਰਤੀਸ਼ਤ ਲੋਕ ਤੇਜਸਵੀ ਯਾਦਵ, 35 ਪ੍ਰਤੀਸ਼ਤ ਨਿਤੀਸ਼ ਕੁਮਾਰ ਤੇ ਸੱਤ ਪ੍ਰਤੀਸ਼ਤ ਚਿਰਾਗ ਪਾਸਵਾਨ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ।