ਨਵੀਂ ਦਿੱਲੀ, 22 ਦਸੰਬਰ
ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਦੱਸਿਆ ਕਿ ਬੀਤੇ ਵਰ੍ਹੇ 2020 ਵਿੱਚ ਦੇਸ਼ ਦੀਆਂ ਐਕਸਪ੍ਰੈੱਸ ਸੜਕਾਂ ਅਤੇ ਕੌਮੀ ਰਾਜ ਮਾਰਗਾਂ ’ਤੇ ਕੁੱਲ 1,16,496 ਹਾਦਸੇ ਵਾਪਰੇ ਅਤੇ 47,948 ਲੋਕਾਂ ਦੀ ਮੌਤ ਹੋਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਰ੍ਹਾ 2019 ਵਿੱਚ ਦੇਸ਼ ਵਿੱਚ 1,37,191 ਸੜਕ ਹਾਦਸੇ ਵਾਪਰੇ ਸਨ ਅਤੇ 53,872 ਲੋਕਾਂ ਦੀ ਮੌਤ ਹੋਈ ਸੀ। -ਪੀਟੀਆਈ