ਨਵੀਂ ਦਿੱਲੀ, 26 ਜੂਨ
ਇਸ ਹਫਤੇ ਚੰਡੀਗੜ੍ਹ ਵਿੱਚ ਹੋਣ ਵਾਲੀ ਜੀਐੱਸਟੀ ਕੌਂਸਲ ਦੀ ਮੀਟਿੰਗ ਵਿੱਚ 215 ਤੋਂ ਵੱਧ ਵਸਤੂਆਂ ਦੀਆਂ ਕੀਮਤਾਂ ਵਿੱਚ ਸਥਿਤੀ ਜਿਉਂ ਦੀ ਤਿਉਂ ਰੱਖਣ ਲਈ ਫਿਟਮੈਂਟ ਕਮੇਟੀ ਦੀਆਂ ਸਿਫ਼ਾਰਸ਼ਾਂ ‘ਤੇ ਵਿਚਾਰ ਕਰਦੇ ਹੋਏ ਕੁਝ ਵਸਤੂਆਂ ਦੀਆਂ ਜੀਐੱਸਟੀ ਦਰਾਂ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੁਮਾਇੰਦੇ ਇਸ ਵਿੱਚ ਹਿੱਸਾ ਲੈਣਗੇ। ਜੀਐੱਸਟੀ ਕੌਂਸਲ ਦੀ ਇਹ 47ਵੀਂ ਮੀਟਿੰਗ 28-29 ਜੂਨ ਨੂੰ ਹੋਣ ਵਾਲੀ ਹੈ। ਕੌਂਸਲ ਦੀ ਛੇ ਮਹੀਨਿਆਂ ਬਾਅਦ ਮੀਟਿੰਗ ਹੋ ਰਹੀ ਹੈ।