ਨਵੀਂ ਦਿੱਲੀ: ਆਮਦਨ ਕਰ ਵਿਭਾਗ ਨੇ ਦੱਸਿਆ ਕਿ ਵਿੱਤੀ ਸਾਲ 2020-21 ਲਈ ਆਮਦਨ ਕਰ ਰਿਟਰਨ ਭਰਨ ਦੀ ਆਖ਼ਰੀ ਤਰੀਕ 31 ਦਸੰਬਰ ਤੱਕ ਲਗਪਗ 5.89 ਕਰੋੜ ਟੈਕਸ ਰਿਟਰਨਾਂ ਭਰੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 46.11 ਲੱਖ ਰਿਟਰਨਾਂ ਆਖ਼ਰੀ ਤਰੀਕ 31 ਦਸੰਬਰ ਨੂੰ ਭਰੀਆਂ ਗਈਆਂ ਹਨ। ਇਸ ਸਬੰਧੀ ਸੀਬੀਡੀਟੀ ਨੇ ਦੱਸਿਆ ਕਿ ਪਿਛਲੇ ਵਰ੍ਹੇ ਰਿਟਰਨ ਭਰਨ ਦੇ ਆਖ਼ਰੀ ਦਿਨ 10 ਜਨਵਰੀ 2021 ਨੂੰ ਕੁੱਲ 5.95 ਕਰੋੜ ਰਿਟਰਨਾਂ ਭਰੀਆਂ ਗਈਆਂ ਸਨ ਤੇ ਸਿਰਫ਼ 10 ਤੱਕ ਹੀ 31.05 ਲੱਖ ਰਿਟਰਨਾਂ ਭਰੀਆਂ ਗਈਆਂ ਸਨ। -ਪੀਟੀਆਈ