ਬਲੀਆ (ਉੱਤਰ ਪ੍ਰਦੇਸ਼), 2 ਜੁਲਾਈ
ਜ਼ਿਲ੍ਹੇ ਵਿੱਚ ਆਸਮਾਨੀ ਬਿਜਲੀ ਡਿੱਗਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਹੋਰ ਝੁਲਸ ਗਏ। ਜ਼ਿਲ੍ਹੇ ਦੇ ਦੋਕਟੀ ਥਾਣੇ ਅਧੀਨ ਆਉਂਦੇ ‘ਬਾਬੂ ਕਾ ਸ਼ਿਵਪੁਰ’ ਪਿੰਡ ਵਿੱਚ ਅੱਜ ਆਸਮਾਨੀ ਬਿਜਲੀ ਡਿੱਗਣ ਕਾਰਨ ਇਕ ਸੇਵਾਮੁਕਤ ਫੌਜੀ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਦੋਂ ਬਿਜਲੀ ਡਿੱਗੀ ਉਦੋਂ ਇਹ ਸਾਰੇ ਖੇਤਾਂ ਵਿੱਚ ਕੰਮ ਕਰ ਰਹੇ ਸਨ। ਮਿ੍ਤਕਾਂ ਦੀ ਪਛਾਣ ਬਾਬੂਲਾਲ ਸਿੰਘ(70), ਨਿਰਮਲ ਵਰਮਾ(43) ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਿਕੰਦਰਪੁਰ ਅਤੇ ਭੀਮਾਪੁਰ ਇਲਾਕਿਆਂ ਵਿੱਚ ਆਸਮਾਨੀ ਬਿਜਲੀ ਡਿੱਗਣ ਕਾਰਨ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 12 ਹੋਰ ਜ਼ਖ਼ਮੀ ਹੋ ਗਏ ਸਨ।