ਕੋਲਕਾਤਾ: ਧੋਖਾਧੜੀ ਮਾਮਲੇ ਸਬੰਧੀ ਇੱਥੋਂ ਦੀ ਪੁਲੀਸ ਨੇ ਸ਼ਹਿਰ ਦੇ ਸ਼ਾਪਿੰਗ ਮਾਲ ਵਿੱਚੋਂ ਰਾਂਚੀ ਦੇ ਇੱਕ ਵਕੀਲ ਨੂੰ ਗ੍ਰਿਫ਼ਤਾਰ ਕੀਤਾ ਹੈ। ਕੋਲਕਾਤਾ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਕੋਲੋਂ 50 ਲੱਖ ਦੀ ਨਕਦੀ ਬਰਾਮਦ ਹੋਈ ਹੈ, ਜੋ ਇਸ ਵੇਲੇ ਝਾਰਖੰਡ ਹਾਈ ਕੋਰਟ ਵਿੱਚ ਵਕੀਲ ਹੈ। ਕੋਲਕਾਤਾ ਪੁਲੀਸ ਦੇ ਖੁਫ਼ੀਆ ਵਿਭਾਗ ਅਨੁਸਾਰ ਕੁਮਾਰ ਨਾਂ ਦੇ ਇਸ ਵਕੀਲ ਨੇ ਸ਼ਹਿਰ ਦੇ ਇੱਕ ਕਾਰੋਬਾਰੀ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ ਅਤੇ ਉਹ ਕਾਰੋਬਾਰੀ ਤੋਂ ਅਪੀਲ ਵਾਪਸ ਲੈਣ ਬਦਲੇ 10 ਕਰੋੜ ਰੁਪਏ ਦੀ ਮੰਗ ਕਰ ਰਿਹਾ ਸੀ। ਬਾਅਦ ਵਿੱਚ ਕੇਸ ਵਾਪਸ ਲੈਣ ਲਈ ਇੱਕ ਕਰੋੜ ਰੁਪਏ ’ਤੇ ਸਹਿਮਤੀ ਬਣੀ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਪਿਛਲੇ ਸਾਲਾਂ ਦੌਰਾਨ ਅਣਗਿਣਤ ਪਟੀਸ਼ਨਾਂ ਦਾਇਰ ਦਾਇਰ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਕਥਿਤ ਤੌਰ ’ਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਖ਼ਿਲਾਫ਼ ਵੀ ਮਾਈਨਿੰਗ ਮਾਮਲੇ ਵਿੱਚ ਕਥਿਤ ਬੇਨਿਯਮੀਆਂ ਸਬੰਧੀ ਹੈ। -ਪੀਟੀਆਈ