ਨਵੀਂ ਦਿੱਲੀ, 3 ਅਕਤੂਬਰ
ਭਾਰਤੀ ਰੇਲਵੇ ਨੇ ਰੇਲ ਗੱਡੀਆਂ ਦੀ ਨਵੀਂ ਸਮਾਂ ਸਾਰਣੀ ਜਾਰੀ ਕੀਤੀ ਹੈ, ਜਿਸ ਵਿੱਚ 500 ਮੇਲ ਐਕਸਪ੍ਰੈੱਸ ਰੇਲਾਂ ਦੀ ਰਫ਼ਤਾਰ ਵਧਾਈ ਗਈ ਹੈ। ਰੇਲਵੇ ਮੰਤਰਾਲੇ ਨੇ ਅੱਜ ਕਿਹਾ ਕਿ 130 ਰੇਲ ਸੇਵਾਵਾਂ ਨੂੰ ‘ਸੁਪਰਫਾਸਟ’ ਸ਼੍ਰੇਣੀ ਵਿੱਚ ਤਬਦੀਲ ਕੀਤਾ ਗਿਆ ਹੈ। ਲਗਪਗ ਸਾਰੀਆਂ ਰੇਲ ਗੱਡੀਆਂ ਦੀ ਰਫ਼ਤਾਰ ਪੰਜ ਫ਼ੀਸਦੀ ਤੱਕ ਵਧਾਈ ਗਈ ਹੈ। ਇਹ ਸਮਾਂ ਸਾਰਣੀ ਭਾਰਤੀ ਰੇਲਵੇ ਦੀ ਅਧਿਕਾਰਿਤ ਵੈੱਬਸਾਈਟ indianrailways.gov.in ’ਤੇ ਜਾਰੀ ਕੀਤੀ ਗਈ ਹੈ, ਜੋ ਪਹਿਲੀ ਅਕਤੂਬਰ ਤੋਂ ਲਾਗੂ ਹੋ ਗਈ ਹੈ।