ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆਂ ਨੇ ਅੱਜ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਮੁਲਕ ਦੀ ਕੁੱਲ ਵਸੋਂ ਦੇ 60 ਫ਼ੀਸਦੀ ਤੋਂ ਵੱਧ ਹਿੱਸੇ ਦਾ ਟੀਕਾਕਰਨ ਹੋ ਚੁੱਕਾ ਹੈ। ਉਨ੍ਹਾਂ ਟਵੀਟ ਕੀਤਾ,‘ਹੋਰ ਨਵੀਆਂ ਪ੍ਰਾਪਤੀਆਂ! ਭਾਰਤ ਨੂੰ ਮੁਬਾਰਕਬਾਦ। ਲੋਕਾਂ ਦੇ ਸਹਿਯੋਗ ਤੇ ਸਾਡੇ ਸਿਹਤ ਕਾਮਿਆਂ ਦੇ ਸਿਰਤੋੜ ਯਤਨਾਂ ਨਾਲ ਹੁਣ ਯੋਗ ਵਸੋਂ ਦੇ 60 ਫ਼ੀਸਦੀ ਹਿੱਸੇ ਦਾ ਟੀਕਾਕਰਨ ਹੋ ਚੁੱਕਾ ਹੈ।’ ਸਿਹਤ ਮੰਤਰਾਲੇ ਮੁਤਾਬਕ ਭਾਰਤ ਦੇ 89 ਫ਼ੀਸਦੀ ਬਾਲਗਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ। -ਪੀਟੀਆਈ