ਰਾਏਪੁਰ, 31 ਜਨਵਰੀ
ਸੁਰੱਖਿਆ ਜਵਾਨਾਂ ਨੂੰ ਛੱਤੀਸਗੜ੍ਹ ਵਿੱਚ ਬਸਤਰ ਡਿਵੀਜ਼ਨ ਦੇ ਦਾਂਤੇਵਾੜਾ ਅਤੇ ਬੀਜਾਪੁਰ ਜ਼ਿਲ੍ਹਿਆਂ ਦੀ ਸਰਹੱਦ ਨਾਲ ਲੱਗਦੇ ਸੰਘਣੇ ਜੰਗਲ ਵਿੱਚ ਨਕਸਲੀਆਂ ਵੱਲੋਂ ਬਣਾਈ 70 ਮੀਟਰ ਲੰਬੀ ਸੁਰੰਗ ਮਿਲੀ ਹੈ। ਇੱਕ ਪੁਲੀਸ ਅਧਿਕਾਰੀ ਨੇ ਅੱਜ ਦੱਸਿਆ ਕਿ ਮੁੱਢਲੀ ਜਾਂਚ ਤੋਂ ਜਾਪਦਾ ਹੈ ਕਿ ਇਸ ਦੀ ਵਰਤੋਂ ਬੰਕਰ ਜਾਂ ਹੋਰ ਸਾਮਾਨ ਰੱਖਣ ਲਈ ਕੀਤੀ ਜਾਂਦੀ ਸੀ। ਪੁਲੀਸ ਮੁਤਾਬਕ ਉਨ੍ਹਾਂ ਨੂੰ ਪਹਿਲਾਂ ਵੀ ਬਸਤਰ ਡਿਵੀਜ਼ਨ ਵਿੱਚ ਭੂਮੀਗਤ ਰਸਤਾ ਹੋਣ ਸਬੰਧੀ ਸੂਚਨਾ ਮਿਲੀ ਸੀ, ਪਰ ਉਨ੍ਹਾਂ ਨੇ ਇਸ ਨੂੰ ਪਹਿਲੀ ਵਾਰ ਦੇਖਿਆ ਹੈ। ਦਾਂਤੇਵਾੜਾ ਵਧੀਕ ਐੱਸਪੀ ਆਰ ਕੇ ਬਰਮਨ ਨੇ ਦੱਸਿਆ ਕਿ ਸੁਰੱਖਿਆ ਜਵਾਨਾਂ ਦੀ ਸਾਂਝੀ ਟੀਮ ਵੱਲੋਂ ਮੰਗਲਵਾਰ ਨੂੰ ਬੀਜਾਪੁਰ ਜ਼ਿਲ੍ਹੇ ਦੇ ਜੰਗਲ ਵਿੱਚ ਨਕਸਲ ਵਿਰੋਧੀ ਅਪਰੇਸ਼ਨ ਚਲਾਇਆ ਜਾ ਰਿਹਾ ਸੀ। ਇਸ ਦੌਰਾਨ ਲਗਪਗ 70 ਮੀਟਰ ਲੰਬੀ ਅਤੇ ਛੇ ਫੁੱਟ ਡੂੰਘੀ ਸੁਰੰਗ ਮਿਲੀ ਹੈ। -ਪੀਟੀਆਈ