* ਤਿਰੂਵਨੰਤਪੁਰਮ ਤੋਂ ਮੁੰਬਈ ਆ ਰਹੀ ਸੀ ਉਡਾਣ
* ਪਾਇਲਟ ਨੂੰ ਬਾਥਰੂਮ ’ਚੋਂ ਮਿਲੇ ਟਿਸ਼ੂ ਪੇਪਰ ’ਤੇ ਲਿਖੀ ਸੀ ਧਮਕੀ
ਤਿਰੂਵਨੰਤਪੁਰਮ, 22 ਅਗਸਤ
ਮੁੰਬਈ ਤੋਂ ਤਿਰੂਵਨੰਤਪੁਰਮ ਆ ਰਹੀ ਏਅਰ ਇੰਡੀਆ ਦੀ ਉਡਾਣ ਏਆਈ-657 ਦੇ ਬਾਥਰੂਮ ’ਚ ਬੰਬ ਹੋਣ ਦੀ ਧਮਕੀ ਵਾਲਾ ਸੁਨੇਹਾ ਮਿਲਣ ਮਗਰੋਂ ਅੱਜ ਤਿਰੂਵਨੰਤਪੁਰਮ ਕੌਮਾਂਤਰੀ ਹਵਾਈ ਅੱਡੇ ’ਤੇ ਐਮਰਜੈਂਸੀ ਐਲਾਨ ਦਿੱਤੀ ਗਈ ਪਰ ਇਹ ਧਮਕੀ ਅਫ਼ਵਾਹ ਸਾਬਤ ਹੋਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਤਿਰੂਵਨੰਤਪੁਰਮ ਸਿਟੀ ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੰਬ ਧਮਕੀ ਸਿਰਫ਼ ਇੱਕ ਅਫ਼ਵਾਹ ਸੀ। ਪੁਲੀਸ ਨੇ ਇਹ ਵੀ ਕਿਹਾ ਕਿ ਸੁੁਰੱਖਿਆ ਏਜੰਸੀਆਂ ਵੱਲੋੋਂ ਜਹਾਜ਼ ਦੀ ਤਲਾਸ਼ੀ ਦੌਰਾਨ ਕੋਈ ਵੀ ਵਿਸਫੋਟਕ ਨਹੀਂ ਮਿਲਿਆ। -ਪੀਟੀਆਈ