ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਅਤੇ ਅਰਥਸ਼ਾਸਤਰੀ ਰੋਹਿਤ ਲਾਂਬਾ ਨੇ ਭਾਰਤੀ ਅਰਥਵਿਵਸਥਾ ਦੇ ਭਵਿੱਖ ’ਤੇ ਇੱਕ ਪੁਸਤਕ ਲਿਖੀ ਹੈ। ‘ਬਰੇਕਿੰਗ ਦਿ ਮੋਲਡ: ਰੀਇਮੈਜਨਿੰਗ ਇੰਡੀਆਜ਼ ਇਕਨਾਮਿਕ ਫਿਊਚਰ’ ਨਾਂ ਦੀ ਇਸ ਪੁਸਤਕ ਵਿੱਚ ਅਰਥਵਿਵਸਥਾ ਦੇ ਆਕਾਰ ਤੇ ਰੁਜ਼ਗਾਰ ਦੇਣ ਦੀ ਸਮਰੱਥਾ ਵਰਗੇ ਸਵਾਲਾਂ ਦੇ ਜਵਾਬ ਤਲਾਸ਼ੇ ਗਏ ਹਨ। ਪੈਂਗੁਇਨ ਰੈਂਡਮ ਹਾਊਸ ਇੰਡੀਆ ਦੇ ਬਿਜਨੈੱਸ ਇਮਪ੍ਰਿੰਟ ਤਹਿਤ ਦਸੰਬਰ ਵਿੱਚ ਪ੍ਰਕਾਸ਼ਿਤ ਹੋਣ ਵਾਲੀ ਇਹ ਕਿਤਾਬ ਹੋਰ ਪ੍ਰਮੁੱਖ ਅਰਥਵਿਵਸਥਾਵਾਂ ਦੀ ਤੁਲਨਾ ਵਿੱਚ ਭਾਰਤ ਦੇ ਸਾਹਮਣੇ ਮਹੱਤਵਪੂਰਨ ਚੁਣੌਤੀਆਂ ’ਤੇ ਚਾਨਣਾ ਪਾਉਂਦੀ ਹੈ। -ਪੀਟੀਆਈ