ਲਖਨਊ: ਇਥੇ ਰਾਮਪੁਰ ਵਿੱਚ ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਵਿੱਚ ਸਾਬਕਾ ਰਾਜਪਾਲ ਅਜ਼ੀਜ਼ ਕੁਰੈਸ਼ੀ ਦੇ ਖ਼ਿਲਾਫ਼ ਪ੍ਰਦੇਸ਼ ਸਰਕਾਰ ਖ਼ਿਲਾਫ਼ ਕਥਿਤ ਅਪਮਾਨਜਨਕ ਟਿੱਪਣੀ ਕਰਨ ’ਤੇ ਰਾਜਧ੍ਰੋਹ ਅਤੇ ਧਰਮ ਦੇ ਅਧਾਰ ’ਤੇ ਦੋ ਸਮੂਹਾਂ ਵਿਚਾਲੇ ਦੁਸ਼ਮਣੀ ਵਧਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਭਾਜਪਾ ਆਗੂ ਅਕਾਸ਼ ਕੁਮਾਰ ਸਕਸੈਨਾ ਨੇ ਐਤਵਾਰ ਨੂੰ ਰਾਮਪੁਰ ਦੇ ਸਿਵਿਲ ਲਾਈਨਜ਼ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਸਕਸੈਨਾ ਨੇ ਦੋਸ਼ ਲਾਇਆ ਹੈ ਕਿ ਕੁਰੈਸ਼ੀ ਸਪਾ ਆਗੂ ਆਜ਼ਮ ਖਾਨ ਦੇ ਘਰ ਗਏ ਅਤੇ ਉਨ੍ਹਾਂ ਦੀ ਪਤਨੀ ਤਜ਼ੀਨ ਫਾਤਿਮਾ ਨੂੰ ਮਿਲਣ ਮਗਰੋਂ ਅਪਮਾਨਜਨਕ ਬਿਆਨ ਦਿੱਤਾ ਹੈ। ਯੋਗੀ ਅਦਿੱਤਿਆਨਾਥ ਸਰਕਾਰ ਦੀ ਤੁਲਨਾ ਸ਼ੈਤਾਨ ਅਤੇ ਖੂਨ ਪੀਣ ਵਾਲੇ ਦਰਿੰਦੇ ਨਾਲ ਕੀਤੀ ਹੈ। -ਪੀਟੀਆਈ