ਕਨੌਜ: ਇੱਥੇ ਸਰਕਾਰੀ ਗੈਸਟ ਹਾਊਸ ਕੰਪਲੈਕਸ ’ਚ ਕੁਝ ਦਿਨ ਪਹਿਲਾਂ ਜ਼ਖ਼ਮੀ ਹਾਲਤ ਵਿਚ ਮਿਲੀ 12 ਸਾਲ ਦੀ ਲੜਕੀ ਦੇ ਮਾਮਲੇ ਵਿਚ ਪੁਲੀਸ ਨੇ ਹੁਣ ਜਬਰ-ਜਨਾਹ ਦਾ ਕੇਸ ਦਰਜ ਕੀਤਾ ਹੈ। ਪੁਲੀਸ ਵੱਲੋਂ ਇਕ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਇਸ ਘਟਨਾ ਦੀ ਵੀਡੀਓ ਇੰਟਰਨੈੱਟ ’ਤੇ ਸਾਹਮਣੇ ਆਉਣ ਮਗਰੋਂ ਐਫਆਈਆਰ ਦਰਜ ਹੋਈ ਹੈ। ਵੀਡੀਓ ਵਿਚ ਇਕ ਪੁਲੀਸ ਕਰਮੀ ਜ਼ਖ਼ਮੀ ਲੜਕੀ ਨੂੰ ਆਟੋਰਿਕਸ਼ਾ ਵਿਚ ਹਸਪਤਾਲ ਲਿਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਜਦਕਿ ਕੋਲ ਖੜ੍ਹੇ ਲੋਕ ਆਪਣੇ ਮੋਬਾਈਲ ਫੋਨਾਂ ’ਤੇ ਵੀਡੀਓ ਬਣਾ ਰਹੇ ਹਨ। ਗੈਸਟ ਹਾਊਸ ਦੇ ਸਕਿਉਰਿਟੀ ਗਾਰਡ ਨੇ ਘਟਨਾ ਬਾਰੇ ਪੁਲੀਸ ਨੂੰ ਜਾਣਕਾਰੀ ਦਿੱਤੀ ਸੀ। ਕਨੌਜ ਦੇ ਐੱਸਪੀ ਕੁੰਵਰ ਅਨੁਪਮ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਦੀ ਸ਼ਨਾਖ਼ਤ ਕਰ ਲਈ ਹੈ। -ਪੀਟੀਆਈ