ਪੁਣੇ, 25 ਅਗਸਤ
ਇਥੇ ਜ਼ਿਲ੍ਹਾ ਕੁਲੈਕਟਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਦੌਰਾਨ ਕਥਿਤ ਤੌਰ ’ਤੇ ਇਤਰਾਜ਼ਯੋਗ ਨਾਅਰੇਬਾਜ਼ੀ ਕਰਨ ’ਤੇ ਪੁਲੀਸ ਨੇ 300 ਦੇ ਕਰੀਬ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ। ਧਾਰਮਿਕ ਆਗੂ ਰਾਮਗਿਰੀ ਮਹਾਰਾਜ ਵੱਲੋਂ ਇਸਲਾਮ ਖਿਲਾਫ ਕੀਤੀ ਗਈ ਤਾਜ਼ਾ ਕਥਿਤ ਟਿੱਪਣੀ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਇੱਕ ‘ਸਰਵਧਰਮ ਸੰਭਵ ਮਹਾ ਮੋਰਚਾ’ ਲਗਾਇਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਪ੍ਰਦਰਸ਼ਨ ਦੌਰਾਨ ਕਥਿਤ ਇਤਰਾਜ਼ਯੋਗ ਨਾਅਰੇਬਾਜ਼ੀ ਕੀਤੀ ਗਈ। ਪੁਲੀਸ ਅਨੁਸਾਰ ਮੋਰਚਾ ਬਿਨਾਂ ਇਜਾਜ਼ਤ ਦੇ ਲਾਇਆ ਗਿਆ ਸੀ ਅਤੇ ਇਸ ਵਿੱਚ ਲਗਾਏ ਇਤਰਾਜ਼ਯੋਗ ਨਾਅਰਿਆਂ ਨੇ ਭਾਈਚਾਰਿਆਂ ਦਰਮਿਆਨ ਫਿਰਕੂ ਤਣਾਅ ਅਤੇ ਦੁਸ਼ਮਣੀ ਪੈਦਾ ਕੀਤੀ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਮੋਰਚੇ ਵਿੱਚ ਹਿੱਸਾ ਲੈਣ ਵਾਲੇ 200 ਤੋਂ 300 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੀਟੀਆਈ