ਕਸਾਰਗੋਡ (ਕੇਰਲਾ), 17 ਸਤੰਬਰ
ਆਪਣੇ ਬੱਚਿਆਂ ਦੀ ਸੁਰੱਖਿਆ ਲਈ ਇਕ ਵਿਅਕਤੀ ਵੱਲੋਂ ਏਅਰਗੰਨ ਲਿਆਉਣ ’ਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਵਿਅਕਤੀ ਦੀ ਪਛਾਣ ਸਮੀਰ ਵਜੋਂ ਹੋਈ ਹੈ ਅਤੇ ਉਹ ਬੱਚਿਆਂ ਨੂੰ ਮਦਰੱਸੇ ਤੋਂ ਲਿਆ ਰਿਹਾ ਸੀ। ਇਸ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ’ਚ ਉਹ ਆਖ ਰਿਹਾ ਹੈ ਕਿ ਜੇਕਰ ਕਿਸੇ ਕੁੱਤੇ ਨੇ ਹਮਲਾ ਕੀਤਾ ਤਾਂ ਉਹ ਉਸ ਨੂੰ ਗੋਲੀ ਮਾਰ ਦੇਵੇਗਾ। ਇਸ ਮਗਰੋਂ ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਮੀਰ ਨੇ ਕਿਹਾ ਕਿ ਉਸ ਨੂੰ ਕੇਸ ਦਰਜ ਹੋਣ ਦਾ ਮੀਡੀਆ ਤੋਂ ਪਤਾ ਲੱਗਾ ਹੈ। ਉਸ ਨੇ ਦਾਅਵਾ ਕੀਤਾ ਕਿ ਕੁੱਤਿਆਂ ਨੂੰ ਏਅਰਗੰਨ ਨਾਲ ਨਹੀਂ ਮਾਰਿਆ ਜਾ ਸਕਦਾ ਹੈ ਅਤੇ ਉਹ ਸਿਰਫ਼ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। -ਪੀਟੀਆਈ