ਸ੍ਰੀਨਗਰ, 13 ਅਗਸਤ
ਇਥੋਂ ਦੇ ਈਦਗਾਹ ਇਲਾਕੇ ’ਚ ਅਤਿਵਾਦੀਆਂ ਵੱਲੋਂ ਸੁਰੱਖਿਆ ਬਲਾਂ ’ਤੇ ਸੁੱਟੇ ਗਏ ਗ੍ਰਨੇਡ ਕਾਰਨ ਸੀਆਰਪੀਐੱਫ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ। ਸ੍ਰੀਨਗਰ ਪੁਲੀਸ ਨੇ ਟਵੀਟ ਕਰਕੇ ਦੱਸਿਆ ਕਿ ਈਦਗਾਹ ਦੇ ਅਲੀ ਜਾਨ ਰੋਡ ’ਤੇ ਇਹ ਹਮਲਾ ਕੀਤਾ ਗਿਆ। ਅਤਿਵਾਦੀਆਂ ਨੂੰ ਫੜਨ ਲਈ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਦੋ ਦਿਨ ਪਹਿਲਾਂ ਰਾਜੌਰੀ ਜ਼ਿਲ੍ਹੇ ’ਚ ਫ਼ੌਜੀ ਕੈਂਪ ’ਤੇ ਅਤਿਵਾਦੀਆਂ ਵੱਲੋਂ ਕੀਤੇ ਹਮਲੇ ’ਚ ਚਾਰ ਜਵਾਨ ਸ਼ਹੀਦ ਹੋ ਗਏ ਸਨ। -ਪੀਟੀਆਈ