ਭੁਬਨੇਸ਼ਵਰ, 9 ਸਤੰਬਰ
ਬੰਗਾਲ ਦੀ ਖਾੜੀ ਦੇ ਉੱਪਰ ਬਣਿਆ ਦਬਾਅ ਦਾ ਖੇਤਰ ਅੱਜ ਡੂੰਘੇ ਦਬਾਅ ਦੇ ਖੇਤਰ ਵਿੱਚ ਬਦਲ ਗਿਆ ਅਤੇ ਇਹ ਦੁਪਹਿਰ ਤੱਕ ਪੁਰੀ ਕੋਲ ਉੜੀਸਾ ਦੇ ਤੱਟੀ ਖੇਤਰ ਨੂੰ ਪਾਰ ਕਰ ਸਕਦਾ ਹੈ। ਭਾਰਤੀ ਮੌਸਮ ਵਿਭਾਗ ਨੇ ਇਕ ਬੁਲੈਟਨ ਵਿੱਚ ਇਹ ਜਾਣਕਾਰੀ ਦਿੱਤੀ। ਆਈਐੱਮਡੀ ਨੇ ਦੱਸਿਆ ਕਿ ਬੰਗਾਲ ਦੀ ਖਾੜੀ ਦੇ ਉੱਪਰ ਬਣਿਆ ਦਬਾਅ ਦਾ ਖੇਤਰ ਪਿਛਲੇ ਛੇ ਘੰਟੇ ਦੌਰਾਨ ਅੱਠ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹੌਲੀ-ਹੌਲੀ ਉੱਤਰ-ਉੱਤਰਪੱਛਮ ਵੱਲ ਵਧਿਆ ਅਤੇ ਤੀਬਰ ਹੋ ਕੇ ਡੂੰਘੇ ਦਬਾਅ ਦੇ ਖੇਤਰ ਵਿੱਚ ਤਬਦੀਲ ਹੋ ਗਿਆ। -ਪੀਟੀਆਈ