ਛਤਰਪੁਰ, 13 ਅਕਤੂਬਰ
ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ’ਚ ਅੱਜ ਸਵੇਰੇ ਗੀਤਾ ਜੈਅੰਤੀ ਐਕਸਪ੍ਰੈੱਸ ਦੇ ਇੱਕ ਡੱਬੇ ’ਚ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ’ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਅਤੇ ਅੱਗ ’ਤੇ ਤੁਰੰਤ ਕਾਬੂ ਪਾ ਲਿਆ ਗਿਆ। ਉਨ੍ਹਾਂ ਮੁਤਾਬਕ ਜ਼ਿਲ੍ਹਾ ਹੈੱਡਕੁਆਰਟਰ ਤੋਂ 25 ਕਿਲੋਮੀਟਰ ਦੂਰ ਇਸ਼ਾਨਨਗਰ ਥਾਣੇ ਨੇੜੇ ਸਵੇਰੇ 7.25 ਰੇਲਗੱਡੀ ਦੇ ਇੱਕ ਡੱਬੇ ’ਚ ਅੱਗ ਲੱਗ ਗਈ। ਸਟੇਸ਼ਨ ਮਾਸਟਰ ਅਸ਼ੀਸ਼ ਯਾਦਵ ਨੇ ਦੱਸਿਆ ਕਿ ਇਸ ਘਟਨਾ ਕਾਰਨ ਰੇਲਗੱਡੀ ਲਗਪਗ ਇੱਕ ਘੰਟਾ ਦੇਰੀ ਨਾਲ ਪਹੁੰਚੀ। ਇਸ ਦੌਰਾਨ ਮੁੁੰਬਈ ਸੈਂਟਰਲ ਤੋਂ ਕਾਰ ਸ਼ੈੱਡ ’ਚ ਦਾਖਲ ਹੋਣ ਸਮੇਂ ਅੱਜ ਦੁਪਹਿਰੇ ਇਕ ਲੋਕਲ ਰੇਲਗੱਡੀ ਦੇ ਦੋ ਡੱਬੇ ਪੱਟੜੀ ਤੋਂ ਉਤਰ ਗਏ, ਜਿਸ ਕਾਰਨ ਪੱਛਮੀ ਰੇਲਵੇ ਦੀਆਂ ਸੇਵਾਵਾਂ ’ਤੇ ਅਸਰ ਪਿਆ। -ਪੀਟੀਆਈ