ਰਿਸ਼ੀਕੇਸ਼/ਦੇਹਰਾਦੂਨ, 30 ਅਕਤੂਬਰ
ਉੱਤਰਾਖੰਡ ਦੇ ਰਿਸ਼ੀਕੇਸ਼ ਵਿੱਚ ਅੰਕਿਤਾ ਭੰਡਾਰੀ ਕਤਲ ਕਾਂਡ ਨਾਲ ਜੁੜੇ ਰਿਜ਼ੌਰਟ ਵਿੱਚ ਸਥਿਤ ਗੁਜ਼ਬੇਰੀ ਕੈਂਡੀ ਫੈਕਟਰੀ ’ਚ ਅੱਜ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਪੌੜੀ ਜ਼ਿਲ੍ਹੇ ਦੇ ਯਮਕੇਸ਼ਵਰ ਇਲਾਕੇ ਵਿੱਚ ਸਵੇਰੇ 10 ਵਜੇ ਦੇ ਕਰੀਬ ਵਾਪਰੀ। ਉਨ੍ਹਾਂ ਦੱਸਿਆ ਕਿ ਪਹਿਲੀ ਨਜ਼ਰੇ ਲਗਦਾ ਹੈ ਕਿ ਫੈਕਟਰੀ ਵਿੱਚ ਲੱਗਿਆ ਇਨਵਰਟਰ ਜ਼ਿਆਦਾ ਗਰਮ ਹੋਣ ਕਾਰਨ ਅੱਗ ਲੱਗੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਜੋਤ ਸਿੰਘ ਬਿਸ਼ਟ ਨੇ ਇਸ ਨੂੰ ਕਤਲ ਦਾ ਇੱਕ ਹੋਰ ‘ਸਬੂਤ ਨਸ਼ਟ ਕਰਨ ਦੀ ਸਾਜ਼ਿਸ਼’ ਕਰਾਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ, ‘‘ਸਬੂਤ ਲੁਕਾਉਣ ਲਈ ਪਹਿਲਾਂ ਅੰਕਿਤਾ ਦੇ ਕਤਲ ਵਾਲੀ ਜਗ੍ਹਾ ਵਨਾਂਤਰਾ ਰਿਜ਼ੋਰਟ ਨੂੰ ਬੁਲਡੋਜ਼ਰ ਨਾਲ ਨਸ਼ਟ ਕਰਨ ਦੀ ਸਾਜ਼ਿਸ਼ ਰਚੀ ਗਈ ਸੀ ਅਤੇ ਅੱਜ ਫੈਕਟਰੀ ਨੂੰ ਅੱਗ ਲਾ ਦਿੱਤੀ ਗਈ। ਮੁਲਜ਼ਮਾਂ ਨੂੰ ਬਚਾਉਣ ਦਾ ਕੰਮ ਅੱਜ ਪੂਰਾ ਹੋ ਗਿਆ ਹੈ।’’ -ਪੀਟੀਆਈ