ਸ਼ਿਮਲਾ, 23 ਅਪਰੈਲ
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਸੰਜੋਲੀ ਵਿੱਚ ਭਾਰੀ ਮੀਂਹ ਪੈਣ ਕਾਰਨ ਪੰਜ ਮੰਜ਼ਿਲਾ ਇਮਾਰਤ ਢਹਿ ਗਈ। ਇਸ ਇਮਾਰਤ ਦੀਆਂ ਨੀਂਹਾਂ ਬੀਤੇ ਕੱਲ੍ਹ ਹੀ ਨੁਕਸਾਨੀਆਂ ਗਈਆਂ ਸਨ ਜਿਸ ਕਾਰਨ ਇਸ ਇਮਾਰਤ ਨੂੰ ਖਾਲੀ ਕਰ ਦਿੱਤਾ ਗਿਆ ਸੀ ਤੇ ਅੱਜ ਮੀਂਹ ਕਾਰਨ ਇਮਾਰਤ ਆਪਣੇ ਆਪ ਢਹਿ ਢੇਰੀ ਹੋ ਗਈ। ਇਸ ਇਮਾਰਤ ਕਾਰਨ ਆਲੇ ਦੁਆਲੇ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਾ ਹੈ। ਇਸ ਇਮਾਰਤ ਵਿਚ ਸਕੂਲ ਚਲਦਾ ਸੀ ਜੋ ਕਰੋਨਾ ਕਾਰਨ ਬੰਦ ਸੀ।