ਜੈਪੁਰ, 8 ਮਾਰਚ
ਇਥੋਂ ਦੇ ਭਰਤਪੁਰ ਜ਼ਿਲ੍ਹੇ ਵਿੱਚ ਇਕ ਮੁਟਿਆਰ ਆਪਣੇ ਹੋਣ ਵਾਲੇ ਸਹੁਰਿਆਂ ਦੇ ਘਰ ਅੱਗੇ ਧਰਨੇ ’ਤੇ ਬੈਠੀ ਹੋਈ ਹੈ। ਉਸ ਦਾ ਵਿਆਹ ਪਿਛਲੇ ਹਫ਼ਤੇ ਫੌਜੀ ਅਰੁਨ ਕੁਮਾਰ ਨਾਲ ਹੋਣਾ ਸੀ ਪਰ ਲੜਕੇ ਵਾਲੇ ਬਰਾਤ ਲੈ ਕੇ ਨਹੀਂ ਪੁੱਜੇ। ਪੀੜਤ ਲੜਕੀ ਬੀਤੇ ਦੋ ਦਿਨਾਂ ਤੋਂ ਧਰਨੇ ’ਤੇ ਬੈਠੀ ਹੋਈ ਹੈ। ਉਸ ਦਾ ਵਿਆਹ 4 ਮਾਰਚ ਨੂੰ ਹੋਣਾ ਸੀ। ਲੜਕੀ ਦੇ ਪਿਤਾ ਨੇ ਲੜਕੇ ਵਾਲਿਆਂ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਮਥੁਰਾ ਗੇਟ ਥਾਣੇ ਵਿੱਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਲੜਕੇ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੂਜੇ ਪਾਸੇ ਲੜਕੀ ਫੌਜੀ ਜਵਾਨ ਅਰੁਨ ਕੁਮਾਰ ਨਾਲ ਗੱਲ ਕਰਨ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਡਠੀ ਹੋਈ ਹੈ। ਉਧਰ, ਲੜਕਾ ਮਥੁਰਾ ਦੇ ਮਿਲਿਟਰੀ ਹਸਪਤਾਲ ਵਿੱਚ ਦਾਖਲ ਹੋ ਗਿਆ ਹੈ। ਪੁਲੀਸ ਲੜਕੇ ਦੇ ਡਿਸਚਾਰਜ ਹੋਣ ਦਾ ਇੰਤਜਾਰ ਕਰ ਰਹੀ ਹੈ ਤਾਂ ਜੋ ਉਸ ਤੋਂ ਬਰਾਤ ਨਾ ਲਿਆਉਣ ਸਬੰਧੀ ਪੁੱਛਗਿਛ ਕੀਤੀ ਜਾ ਸਕੇ। -ਏਜੰਸੀ