ਨਵੀਂ ਦਿੱਲੀ: ਸੁਪਰੀਮ ਕੋਰਟ ’ਚ ਡਿਜੀਟਲ ਸੁਣਵਾਈ ਦੌਰਾਨ ਇਕ ਵਕੀਲ ਬਿਸਤਰੇ ’ਤੇ ਪਿਆ ਟੀ-ਸ਼ਰਟ ਪਾ ਕੇ ਜੱਜ ਮੂਹਰੇ ਪੇਸ਼ ਹੋਇਆ ਜਿਸ ’ਤੇ ਜੱਜ ਨੇ ਨਾਰਾਜ਼ਗੀ ਜਤਾਈ। ਜਸਟਿਸ ਐੱਸ ਰਵਿੰਦਰ ਭੱਟ ਨੇ ਕਿਹਾ ਕਿ ਅਦਾਲਤ ਦੇ ‘ਘੱਟੋ ਘੱਟ ਸ਼ਿਸ਼ਟਾਚਾਰ’ ਦਾ ਪਾਲਣ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੀਡੀਓ ਕਾਨਫਰੰਸ ਰਾਹੀਂ ਮੁਕੱਦਮਿਆਂ ’ਚ ਪੇਸ਼ ਹੋ ਰਹੇ ਵਕੀਲ ਵਧੀਆ ਦਿਖਣੇ ਚਾਹੀਦੇ ਹਨ। ਬਾਅਦ ’ਚ ਉਨ੍ਹਾਂ ਵਕੀਲ ਵੱਲੋਂ ਮੰਗੀ ਗਈ ਮੁਆਫ਼ੀ ਨੂੰ ਸਵੀਕਾਰ ਕਰ ਲਿਆ। -ਪੀਟੀਆਈ