ਵਾਸ਼ਿੰਗਟਨ: ਅਮਰੀਕਾ ਦੇ ਉੱਤਰੀ ਕੈਰੋਲਿਨਾ ਸੂਬੇ ਦੇ ਇਕ ਸਟੋਰ ’ਤੇ ਲੁੱਟ ਦੌਰਾਨ ਇਕ ਨਾਬਾਲਗ ਲੜਕੇ ਨੇ ਗੋਲੀ ਮਾਰ ਕੇ 36 ਸਾਲਾਂ ਦੇ ਭਾਰਤੀ-ਅਮਰੀਕੀ ਦੀ ਹੱਤਿਆ ਕਰ ਦਿੱਤੀ। ‘ਦਿ ਸੈਲਿਸਬਰੀ ਪੋਸਟ’ ਦੀ ਰਿਪੋਰਟ ਮੁਤਾਬਕ ਇਹ ਘਟਨਾ ਮੰਗਲਵਾਰ ਸਵੇਰੇ 2580 ਏਅਰਪੋਰਟ ਰੋਡ ਸਥਿਤ ਟੋਬੈਕੋ ਹਾਊਸ ਸਟੋਰ ’ਤੇ ਵਾਪਰੀ ਜਦੋਂ ਨਾਬਾਲਗ ਨੇ ਸਟੋਰ ਦੇ ਮਾਲਕ ਮਾਣਕ ਪਟੇਲ ਨੂੰ ਗੋਲੀ ਮਾਰ ਦਿੱਤੀ। ਰੋਵਨ ਕਾਊਂਟੀ ਸ਼ੈਰਿਫ ਦੇ ਦਫ਼ਤਰ ਮੁਤਾਬਕ ਨਾਬਾਲਗ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਪਟੇਲ ਨੂੰ ਪੁਲੀਸ ਨੇ ਜ਼ਖ਼ਮੀ ਹਾਲਤ ’ਚ ਨੋਵੈਂਟ ਹੈਲਥ ਰੋਵਨ ਮੈਡੀਕਲ ਸੈਂਟਰ ’ਚ ਦਾਖ਼ਲ ਕਰਵਾਇਆ ਜਿਥੇ ਉਸ ਦੀ ਮੌਤ ਹੋ ਗਈ। -ਪੀਟੀਆਈ