ਸੂਰਤ, 11 ਸਤੰਬਰ
ਗੁਜਰਾਤ ਦੇ ਸੂਰਤ ਸ਼ਹਿਰ ਵਿਚ ਰਸਾਇਣ ਫੈਕਟਰੀ ਵਿਚ ਭਿਆਨਕ ਅੱਗ ਲੱਗਣ ਕਾਰਨ ਮਜ਼ਦੂਰ ਦੀ ਮੌਤ ਹੋ ਗਈ, ਜਦਕਿ 20 ਹੋਰ ਝੁਲਸ ਗਏ ਅਤੇ ਤਿੰਨ ਲਾਪਤਾ ਹਨ। ਸੂਰਤ ਦੇ ਇੰਚਾਰਜ ਚੀਫ਼ ਫਾਇਰ ਅਫ਼ਸਰ ਬਸੰਤ ਪਾਰਿਖ ਨੇ ਦੱਸਿਆ ਕਿ ਸਚਿਨ ਗੁਜਰਾਤ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ (ਜੀਆਈਡੀਸੀ) ਖੇਤਰ ਵਿੱਚ ਸਥਿਤ ਅਨੁਪਮ ਰਸਾਇਣ ਇੰਡੀਆ ਲਿਮਟਿਡ ਦੀ ਫੈਕਟਰੀ ਵਿੱਚ ਖ਼ਤਰਨਾਕ ਰਸਾਇਣਾਂ ਨਾਲ ਭਰੇ ਕੰਟੇਨਰ ਵਿੱਚ ਜ਼ਬਰਦਸਤ ਧਮਾਕਾ ਹੋਣ ਤੋਂ ਬਾਅਦ ਸ਼ਨਿਚਰਵਾਰ ਰਾਤ ਕਰੀਬ 10.30 ਵਜੇ ਅੱਗ ਲੱਗ ਗਈ। ਇਸ ਤੋਂ ਬਾਅਦ ਫੈਕਟਰੀ ਅੱਗ ਦੀ ਲਪੇਟ ਵਿੱਚ ਆ ਗਈ।