ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿਚ ਇਕ ਉਸਾਰੀ ਅਧੀਨ ਸੁਰੰਗ ਢਹਿ ਜਾਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਕੁੱਲੂ ਦੇ ਐੱਸਪੀ ਗੌਰਵ ਸਿੰਘ ਨੇ ਦੱਸਿਆ ਕਿ ਘਟਨਾ ਭੂੰਤਰ ਨੇੜੇ ਪੰਚ ਨਾਲੇ ਕੋਲ ਵਾਪਰੀ। ਜਦੋਂ ਹਾਦਸਾ ਵਾਪਰਿਆ ਉਦੋਂ ਸੁਰੰਗ ਵਿਚ ਛੇ ਜਣੇ ਕੰਮ ਕਰ ਰਹੇ ਸਨ। ਚਾਰ ਦੀ ਮੌਤ ਹੋ ਗਈ ਤੇ ਇਕ ਦੇ ਸੱਟਾਂ ਲੱਗੀਆਂ ਹਨ। ਇਕ ਮਜ਼ਦੂਰ ਦਾ ਬਚਾਅ ਹੋ ਗਿਆ। -ਪੀਟੀਆਈ