ਨਵੀਂ ਦਿੱਲੀ, 9 ਜੁਲਾਈ
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਈ-ਕੇਵਾਈਸੀ ਤਾਂ ਕਰਵਾਈ ਜਾ ਰਹੀ ਹੈ ਤਾਂ ਕਿ ਜਾਅਲੀ ਐਲਪੀਜੀ ਖਾਤਿਆਂ ਨੂੰ ਬੰਦ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਲੋਕ ਜਾਅਲੀ ਕੁਨੈਕਸ਼ਨਾਂ ਜ਼ਰੀਏ ਗੈਸ ਸਿਲੰਡਰ ਲੈ ਲੈਂਦੇ ਹਨ ਤੇ ਅੱਗੇ ਵਪਾਰੀਆਂ ਜਾਂ ਦੁਕਾਨਦਾਰਾਂ ਨੂੰ ਵੇਚ ਦਿੰਦੇ ਹਨ। ਉਨ੍ਹਾਂ ਕੇਰਲ ਦੇ ਵਿਰੋਧੀ ਧਿਰ ਦੇ ਆਗੂ ਦੇ ਸੋਸ਼ਲ ਮੀਡੀਆ ’ਤੇ ਆਏ ਸਵਾਲ ਦੇ ਜਵਾਬ ਵਿਚ ਕਿਹਾ ਕਿ ਐਲਪੀਜੀ ਗੈਸ ਦੀ ਕੇਵਾਈਸੀ ਦੀ ਕੋਈ ਡੈਡਲਾਈਨ ਨਹੀਂ ਰੱਖੀ ਗਈ ਹੈ।