ਸ਼ਿਮਲਾ: ‘ਆਪ’ ਨੇ ਆਪਣੇ ਹਿਮਾਚਲ ਪ੍ਰਦੇਸ਼ ਦੇ ਸੋਸ਼ਲ ਮੀਡੀਆ ਇੰਚਾਰਜ ਹਰਪ੍ਰੀਤ ਸਿੰਘ ਬੇਦੀ ਨੂੰ ਕਥਿਤ ਤੌਰ ’ਤੇ ਖਾਲਿਸਤਾਨ ਪੱਖੀ ਟਵੀਟ ਕਰਨ ਦੇ ਦੋਸ਼ ਹੇਠ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਹੈ। ਇਹ ਕਦਮ ਸੱਤਾਧਾਰੀ ਭਾਜਪਾ ਵੱਲੋਂ ਬੀਤੇ ਦਿਨ ਹਰਪ੍ਰੀਤ ਸਿੰਘ ਬੇਦੀ ’ਤੇ ਸ਼ਰ੍ਹੇਆਮ ਖਾਲਿਸਤਾਨ ਦਾ ਸਮਰਥਨ ਕਰਨ ਦਾ ਦੋਸ਼ ਲਾਉਣ ਤੋਂ ਬਾਅਦ ਚੁੱਕਿਆ ਗਿਆ ਹੈ। ਭਾਜਪਾ ਨੇ ਦੋਸ਼ ਲਾਇਆ ਸੀ ਕਿ ਸ੍ਰੀ ਬੇਦੀ ਨੇ ਖਾਲਿਸਤਾਨ ਦੇ ਪੱਖ ’ਚ ਕੁਝ ਸਾਲ ਪਹਿਲਾਂ ਇਕੱਠਿਆਂ ਕਈ ਟਵੀਟ ਕੀਤੇ ਸਨ। ‘ਆਪ’ ਨੇ ਕਿਹਾ, ‘ਬੇਦੀ ਵੱਲੋਂ ਪ੍ਰਗਟਾਏ ਗਏ ਵਿਚਾਰ ਪਾਰਟੀ ਦੀ ਵਿਚਾਰਧਾਰਾ ਦੇ ਖ਼ਿਲਾਫ਼ ਹਨ।’ -ਪੀਟੀਆਈ