ਨਵੀਂ ਦਿੱਲੀ: ਹਾਲ ਹੀ ’ਚ ਸ਼ੁਰੂ ਹੋਈ ਅਕਾਸਾ ਏਅਰ ਦੇ ਡੇਟਾ ’ਚ ਸੰਨ੍ਹ ਲੱਗਣ ਕਾਰਨ ਕੁੱਝ ਲੋਕਾਂ ਦੀ ਜਾਣਕਾਰੀ ਅਣਅਧਿਕਾਰਤ ਵਿਅਕਤੀਆਂ ਵੱਲੋਂ ਵਰਤੀ ਜਾ ਰਹੀ ਹੈ। ਏਅਰਲਾਈਨ ਨੇ ਇਸ ਸਬੰਧੀ ਆਪਣੇ ਗਾਹਕਾਂ ਤੋਂ ਮੁਆਫੀ ਮੰਗੀ ਹੈ ਅਤੇ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸੀਈਆਰਟੀ-ਇਨ) ਨੂੰ ਇਸ ਬਾਰੇ ਸੂਚਿਤ ਕੀਤਾ ਹੈ। ਕੰਪਨੀ ਮੁਤਾਬਕ 25 ਅਗਸਤ ਨੂੰ ਲੌਗਇਨ ਅਤੇ ਸਾਈਨ-ਅੱਪ ਸੇਵਾਵਾਂ ਸਬੰਧੀ ਅਸਥਾਈ ਤੌਰ ’ਤੇ ਕੁੱਝ ਤਕਨੀਕੀ ਗੜਬੜੀਆਂ ਸਾਹਮਣੇ ਆਈਆਂ ਸਨ। ਏਅਰਲਾਈਨ ਨੇ ਕਿਹਾ, ‘‘ਨਤੀਜੇ ਵਜੋਂ, ਅਕਾਸਾ ਏਅਰ ਦੇ ਰਜਿਸਟਰਡ ਉਪਭੋਗਤਾਵਾਂ ਦਾ ਨਾਮ, ਈ-ਮੇਲ ਪਤਾ ਅਤੇ ਫ਼ੋਨ ਨੰਬਰ ਵਰਗੀ ਜਾਣਕਾਰੀ ਕੁਝ ਅਣਅਧਿਕਾਰਤ ਵਿਅਕਤੀਆਂ ਤੱਕ ਪਹੁੰਚੀ ਹੋ ਸਕਦੀ ਹੈ।’’ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਤੋਂ ਇਲਾਵਾ ਯਾਤਰਾ ਨਾਲ ਸਬੰਧਤ ਕੋਈ ਹੋਰ ਜਾਣਕਾਰੀ, ਯਾਤਰਾ ਦਾ ਰਿਕਾਰਡ ਜਾਂ ਭੁਗਤਾਨ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਹੋਈ ਹੈ। -ਪੀਟੀਆਈ