ਮੁਜ਼ੱਫ਼ਰਨਗਰ: ਸਥਾਨਕ ਪੁਲੀਸ ਨੇ ਦੋ ਹਥਿਆਰ ਬਣਾਉਣ ਵਾਲੀਆਂ ਗ਼ੈਰ-ਕਾਨੂੰਨੀ ਫੈਕਟਰੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਇਸ ਕਾਰਵਾਈ ਵਿਚ ਪੁਲੀਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਪਿਸਤੌਲ ਅਤੇ ਬੰਦੂਕਾਂ ਬਰਾਮਦ ਕੀਤੀਆਂ ਹਨ। ਪੁਲੀਸ ਅਨੁਸਾਰ ਇਸ ਦੌਰਾਨ ਕੁੱਲ 27 ਪਿਸਤੌਲ, 5 ਬੰਦੂਕਾਂ ਅਤੇ ਵੱਡੀ ਗਿਣਤੀ ਵਿਚ ਹਥਿਆਰ ਬਣਾਉਣ ਵਾਲੀ ਸਮੱਗਰੀ ਬਰਾਮਦ ਕੀਤੀ ਗਈ ਹੈ। ਇਸ ਦੌਰਾਨ ਕੋਤਵਾਲੀ ਪੁਲੀਸ ਨੇ ਸ਼ੇਰਪੁਰ ਪਿੰਡ ਵਿਚ ਸਥਿਤ ਗ਼ੈਰ-ਕਾਨੂੰਨੀ ਫੈਕਟਰੀ ਵਿਚ ਛਾਪਾ ਮਾਰ ਕੇ 11 ਪਿਸਤੌਲ ਅਤੇ ਚਾਰ ਬੰਦੂਕਾਂ ਸਣੇ ਹੋਰ ਸਮੱਗਰੀ ਬਰਾਮਦ ਕੀਤੀ ਹੈ। -ਪੀਟੀਆਈ