ਕੋਲਕਾਤਾ: ਕਰੋਨਾ ਦੀ ਫਰਜ਼ੀ ਵੈਕਸੀਨ ਲਗਵਾਉਣ ਦੇ ਕੁਝ ਦਿਨਾਂ ਮਗਰੋਂ ਅਦਾਕਾਰਾ ਤੋਂ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਬਣੀ ਮਿਮੀ ਚੱਕਰਵਰਤੀ ਬਿਮਾਰ ਪੈ ਗਈ ਹੈ। ਜਾਧਵਪੁਰ ਤੋਂ ਸੰਸਦ ਮੈਂਬਰ ਦਾ ਇਲਾਜ ਕਰ ਰਹੇ ਡਾਕਟਰ ਨੇ ਕਿਹਾ ਕਿ ਉਸ ਦੀ ਬਿਮਾਰੀ ਦਾ ਫਰਜ਼ੀ ਟੀਕੇ ਨਾਲ ਜੋੜਨਾ ਅਜੇ ਠੀਕ ਨਹੀਂ ਹੈ ਜੋ ਉਸ ਨੇ ਚਾਰ ਦਿਨ ਪਹਿਲਾਂ ਲਗਵਾਇਆ ਸੀ ਕਿਉਂਕਿ ਉਹ ਲੀਵਰ ਦੀ ਬਿਮਾਰੀ ਤੋਂ ਪਹਿਲਾਂ ਹੀ ਪੀੜਤ ਹੈ। ਸੂਤਰਾਂ ਨੇ ਕਿਹਾ ਕਿ ਚੱਕਰਵਰਤੀ ਆਪਣੀ ਰਿਹਾਇਸ਼ ’ਤੇ ਅੱਜ ਸਵੇਰੇ ਬਿਮਾਰ ਹੋ ਗਈ ਸੀ ਜਿਸ ਮਗਰੋਂ ਉਸ ਦੀ ਨੌਕਰਾਣੀ ਨੇ ਡਾਕਟਰ ਨੂੰ ਸੱਦਿਆ। ਉਨ੍ਹਾਂ ਕਿਹਾ ਕਿ ਅਦਾਕਾਰਾ ਪਿੱਤੇ, ਲੀਵਰ ਦੀ ਸਮੱਸਿਆ ਦੇ ਨਾਲ ਨਾਲ ਢਿੱਡ ਦਰਦ ਅਤੇ ਬਲੱਡ ਪ੍ਰੈਸ਼ਰ ਤੋਂ ਪ੍ਰੇਸ਼ਾਨ ਹੈ। ਮਿਮੀ ਚੱਕਰਵਰਤੀ ਦੀ ਹਾਲਤ ਸਥਿਰ ਹੈ ਅਤੇ ਉਸ ਦਾ ਘਰ ’ਚ ਇਲਾਜ ਚੱਲ ਰਿਹਾ ਹੈ। -ਪੀਟੀਆਈ