ਗਾਂਧੀਨਗਰ, 13 ਜੁਲਾਈ
ਅਦਾਨੀ ਇੰਟਰਪ੍ਰਾਈਜ਼ਜ਼ ਦੀ ਸਹਾਇਕ ਕੰਪਨੀ ਅਦਾਨੀ ਏਅਰਪੋਰਟ ਹੋਲਡਿੰਗਜ਼ ਲਿਮਟਡ (ਏਏਐੱਚਐੱਲ) ਨੇ ਮੰਗਲਵਾਰ ਨੂੰ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਡ (ਐੱਮਆਈਏਐੱਲ) ਦੇ ਬੋਰਡ ਦੀ ਮੀਟਿੰਗ ਮਗਰੋਂ ਜੀਵੀਕੇ ਗਰੁੱਪ ਤੋਂ ਐੱਮਆਈਏਐੱਲ ਦਾ ਪ੍ਰਬੰਧਕੀ ਕੰਟਰੋਲ ਆਪਣੇ ਹੱਥ ਲੈ ਲਿਆ। ਅਦਾਨੀ ਗਰੁੱਪ ਨੇ ਭਾਰਤ ਸਰਕਾਰ, ਮਹਾਰਾਸ਼ਟਰ ਦੇ ਸ਼ਹਿਰੀ ਅਤੇ ਉਦਯੋਗਿਕ ਵਿਕਾਸ ਨਿਗਮ (ਸੀਆਈਡੀਸੀਓ) ਅਤੇ ਮਹਾਰਾਸ਼ਟਰ ਸਰਕਾਰ ਦੀ ਪ੍ਰਵਾਨਗੀ ਮਗਰੋਂ ਬੋਰਡ ਦੀ ਪ੍ਰਬੰਧਕੀ ਦਾ ਚਾਰਜ ਆਪਣੇ ਹੱਥ ਲੈ ਲਿਆ। ਮੁੰਬਈ ਇੰਟਰਨੈਸ਼ਨਲ ਏਅਰਪੋਰਟ ਯਾਤਰੀਆਂ ਅਤੇ ਢੋਅ-ਢੁਆਈ ਦੇ ਮਾਮਲੇ ਵਿੱਚ ਭਾਰਤ ਦਾ ਦੂਜਾ ਸਭ ਤੋਂ ਰੁਝੇਵਿਆਂ ਵਾਲਾ ਹਵਾਈ ਅੱਡਾ ਹੈ।