ਨਵੀਂ ਦਿੱਲੀ: ਏਸ਼ੀਅਨ ਡਿਵੈਲਪਮੈਂਟ ਬੈਂਕ (ਏਡੀਬੀ) ਨੇ ਭਾਰਤ ਦੀ ਆਰਥਿਕ ਵਿਕਾਸ ਦਰ ਮੌਜੂਦਾ ਵਿੱਤੀ ਵਰ੍ਹੇ ’ਚ ਘਟਾ ਕੇ 7.2 ਫ਼ੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਤੋਂ ਪਹਿਲਾਂ ਅਪਰੈਲ ’ਚ ਏਡੀਬੀ ਨੇ ਵਿਕਾਸ ਦਰ 7.5 ਫ਼ੀਸਦ ਰਹਿਣ ਦੀ ਸੰਭਾਵਨਾ ਜਤਾਈ ਸੀ। ਉਨ੍ਹਾਂ ਮਾਰਚ 2022 ’ਚ ਖ਼ਤਮ ਹੋਏ ਵਿੱਤੀ ਵਰ੍ਹੇ ਦੀ ਵਿਕਾਸ ਦਰ ਵੀ 8.9 ਫ਼ੀਸਦ ਤੋਂ ਘਟਾ ਕੇ 8.7 ਫ਼ੀਸਦ ਰਹਿਣ ਦਾ ਅੰਦਾਜ਼ਾ ਲਾਇਆ ਸੀ। ਏਡੀਬੀ ਮੁਤਾਬਕ ਭਾਰਤ ’ਚ ਕੋਵਿਡ-19 ਦੇ ਓਮੀਕਰੋਨ ਸਰੂਪ ਦੇ ਕਹਿਰ ਅਤੇ ਯੂਕਰੇਨ’ਚ ਜੰਗ ਕਾਰਨ ਅਰਥਚਾਰੇ ’ਤੇ ਮਾੜਾ ਅਸਰ ਪਿਆ ਹੈ। -ਪੀਟੀਆਈ