ਹੈਦਰਾਬਾਦ, 4 ਨਵੰਬਰ
ਕਾਂਗਰਸੀ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਸ਼ਨਿਚਰਵਾਰ ਨੂੰ ਤਿਲੰਗਾਨਾ ਦੇ ਮੇਡਕ ਤੋਂ ਬਹਾਲ ਹੋਵੇਗੀ। ਅੱਜ ਯਾਤਰਾ ਦਾ ਵਿਸ਼ਰਾਮ ਸੀ। ਭਾਰਤ ਜੋੜੋ ਯਾਤਰਾ ਦੇ ਅਧਿਕਾਰਤ ਟਵਿੱਟਰ ਹੈਂਡਲ ਮੁਤਾਬਕ, ”ਭਾਰਤ ਜੋੜੋ ਯਾਤਰਾ ਨੇ ਅੱਜ 4 ਨਵੰਬਰ ਨੂੰ ਵਿਸ਼ਰਾਮ ਕੀਤਾ। ਅਸੀਂ 5 ਨਵੰਬਰ ਨੂੰ ਤਿਲੰਗਾਨਾ ਦੇ ਮੇਡਕ ਤੋਂ ਨਵੇਂ ਸਿਰੇ ਤੋਂ ਸ਼ੁਰੂਆਤ ਕਰਾਂਗੇ।” ਇਹ ਯਾਤਰਾ ਤਿਲੰਗਾਨਾ ਵਿੱਚ 19 ਵਿਧਾਨ ਸਭਾ ਅਤੇ 7 ਸੰਸਦੀ ਹਲਕਿਆਂ ਵਿੱਚੋਂ ਲੰਘੇਗੀ ਅਤੇ 7 ਨਵੰਬਰ ਨੂੰ ਮਹਾਰਾਸ਼ਟਰ ਵਿੱਚ ਦਾਖਲ ਹੋਣ ਤੋਂ ਪਹਿਲਾਂ 375 ਕਿਲੋਮੀਟਰ ਦਾ ਪੈਂਡਾ ਤੈਅ ਕਰੇਗੀ। -ਪੀਟੀਆਈ