ਕੰਨਿਆਕੁਮਾਰੀ, 9 ਸਤੰਬਰ
ਕਾਂਗਰਸ ਨੇ ਅੱਜ ਕਿਹਾ ਹੈ ਕਿ ‘ਭਾਰਤ ਜੋੜੋ’ ਯਾਤਰਾ ‘ਚ ਸ਼ਾਮਲ ਲੋਕਾਂ ਦੇ ਰਾਤ ਦੇ ਠਹਿਰਨ ਲਈ ਬਣਾਏ ਕੰਟੇਨਰਾਂ ‘ਚ ਬਹੁਤ ਘੱਟ ਬੁਨਿਆਦੀ ਸਹੂਲਤਾਂ ਹਨ ਪਰ ਯਾਤਰਾ ਨੂੰ ਬਦਨਾਮ ਕਰਨ ਲਈ ਕੰਟੇਨਰਾਂ ਦੀਆਂ ਸਹੂਲਤਾਂ ਬਾਰੇ ਝੂਠ ਫੈਲਾਇਆ ਜਾ ਰਿਹਾ ਹੈ। ਮੁੱਖ ਵਿਰੋਧੀ ਪਾਰਟੀ ਦਾ ਦਾਅਵਾ ਹੈ ਕਿ ਇਹ ਝੂਠ ਭਾਰਤੀ ਜਨਤਾ ਪਾਰਟੀ ਦੇ ਆਈਟੀ ਸੈੱਲ ਨਾਲ ਜੁੜੇ ਲੋਕਾਂ ਵੱਲੋਂ ਫੈਲਾਇਆ ਗਿਆ ਹੈ।
ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ,‘ਇਕ ਬੈੱਡ ਵਾਲਾ ਕੰਟੇਨਰ ਹੈ, ਜਿਸ ‘ਚ ਰਾਹੁਲ ਗਾਂਧੀ ਠਹਿਰੇ ਹੋਏ ਹਨ। ਕੁਝ ਕੰਟੇਨਰ ਦੋ, ਚਾਰ, ਛੇ ਅਤੇ 12 ਬਿਸਤਰਿਆਂ ਵਾਲੇ ਹਨ। ਦੋ ਬਿਸਤਰਿਆਂ ਵਾਲਾ ਕੰਟੇਨਰ ਰੇਲ ‘ਤੇ ਦੂਜੇ ਦਰਜੇ ਦੇ ਡੱਬੇ ਵਾਂਗ ਹੈ।’