ਨਵੀਂ ਦਿੱਲੀ: ਕੇਂਦਰੀ ਰਿਜ਼ਰਵ ਪੁਲੀਸ ਫੋਰਸ ਦੇ ਮੁਖੀ ਕੁਲਦੀਪ ਸਿੰਘ ਨੂੰ ਕੌਮੀ ਜਾਂਚ ਏਜੰਸੀ ਦੇ ਡਾਇਰੈਕਟਰ ਜਨਰਲ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ। ਉਹ ਭਲਕੇ ਸੇਵਾਮੁਕਤ ਹੋ ਰਹੇ ਵਾਈਸੀ ਮੋਦੀ ਦੀ ਥਾਂ ਲੈਣਗੇ। ਗ੍ਰਹਿ ਮੰਤਰਾਲੇ ਨੇ ਇੱਕ ਹੁਕਮ ’ਚ ਇਹ ਜਾਣਕਾਰੀ ਦਿੱਤੀ ਹੈ। ਅਸਾਮ-ਮੇਘਾਲਿਆ ਕਾਡਰ ਦੇ 1984 ਬੈਚ ਦੇ ਆਈਪੀਐੱਸ ਅਧਿਕਾਰੀ ਵਾਈਸੀ ਮੋਦੀ ਸਤੰਬਰ 2017 ’ਚ ਅਤਿਵਾਦ ਰੋਕੂ ਜਾਂਚ ਏਜੰਸੀ ਦੇ ਮੁਖੀ ਨਿਯੁਕਤ ਕੀਤੇ ਗਏ ਸਨ। -ਪੀਟੀਆਈ