ਅਯੁੱਧਿਆ, 21 ਜੁਲਾਈ
ਰਾਮ ਜਨਮ ਭੂਮੀ ਲਈ ਹੋਏ ਮੁਜ਼ਾਹਰਿਆਂ ਦੇ ਮੋਹਰੀ ਆਗੂਆਂ ਨੂੰ ਅਗਲੇ ਮਹੀਨੇ ਅਯੁੱਧਿਆ ’ਚ ਮੰਦਰ ਦਾ ਨੀਂਹ ਪੱਥਰ ਰੱਖਣ ਸਮੇਂ ਸੱਦਾ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 5 ਅਗਸਤ ਨੂੰ ਅਯੁੱਧਿਆ ਆਉਣ ਦੀ ਉਮੀਦ ਹੈ। ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰ ਕਾਮੇਸ਼ਵਰ ਚੌਪਾਲ ਨੇ ਕਿਹਾ ਕਿ ਉਹ ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ ਤੇ ਵਿਨੈ ਕਟਿਆਰ ਨੂੰ ਵੀ ਸੱਦਾ ਭੇਜਣਗੇ। ਇਹ ਆਗੂ ਬਾਬਰੀ ਮਸਜਿਦ ਢਾਹੁਣ ਨਾਲ ਸਬੰਧਤ ਕੇਸ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਟਰੱਸਟ ਦੇ ਧਿਆਨ ’ਚ ਹੈ ਕਿ ਇਹ ਆਗੂ ਰਾਮ ਮੰਦਰ ਬਾਰੇ ਮੁਹਿੰਮ ਨੂੰ ਜਨਤਾ ਤੱਕ ਲੈ ਕੇ ਗਏ ਸਨ। -ਪੀਟੀਆਈ