ਨਵੀਂ ਦਿੱਲੀ, 31 ਮਈ
ਆਰਐੱਸਐੱਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ 12ਵੀਂ ਦੀਆਂ ਪ੍ਰੀਖਿਆਵਾਂ ਹੋਣਾ ਯਕੀਨੀ ਬਣਾਉਣ। ਉਨ੍ਹਾਂ ਪ੍ਰੀਖਿਆਵਾਂ ਲਈ ਵੱਖ ਵੱਖ ਬਦਲ ਦੇ ਸੁਝਾਅ ਦਿੱਤੇ ਹਨ ਜਿਨ੍ਹਾਂ ’ਚ ਆਬਜੈਕਟਿਵ ਪੇਪਰ ਲੈਣ, ਵਿਦਿਆਰਥੀਆਂ ਨੂੰ ਘਰੋਂ ਪ੍ਰਸ਼ਨ ਪੱਤਰ ਹੱਲ ਕਰਨ ਜਾਂ ਸਿਰਫ਼ 2-3 ਮੁੱਖ ਵਿਸ਼ਿਆਂ ਦੇ ਪੇਪਰ ਲੈਣੇ ਸ਼ਾਮਲ ਹਨ। ਸ਼ਿਕਸ਼ਾ ਸੰਸਕ੍ਰਿਤੀ ਉਥਾਨ ਨਿਆਸ ਦੇ ਜਥੇਬੰਦਕ ਸਕੱਤਰ ਅਤੁਲ ਕੋਠਾਰੀ ਨੇ ਸ੍ਰੀ ਮੋਦੀ ਅਤੇ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੂੰ ਲਿਖੇ ਪੱਤਰ ’ਚ ਪ੍ਰੀਖਿਆਵਾਂ ਵਿਦਿਆਰਥੀਆਂ ਦੇ ਸਕੂਲਾਂ ’ਚ ਹੀ ਕਰਵਾਉਣ ਦੀ ਵਕਾਲਤ ਕਰਦਿਆਂ ਕਿਹਾ ਹੈ ਕਿ ਉਥੇ ਡਿਊਟੀ ਬਾਹਰਲੇ ਅਧਿਆਪਕਾਂ ਦੀ ਲਗਾਈ ਜਾ ਸਕਦੀ ਹੈ। -ਪੀਟੀਆਈ